ਪਠਾਨਕੋਟ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਜਿਲ੍ਹਾ ਪਠਾਨਕੋਟ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਵਿੱਚ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ (ਚੰਡੀਗੜ੍ਹ) ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ ਤੋਂ 15 ਅਕਤੂਬਰ 2019 ਤੱਕ ਵੋਟਰ ਵੈਰੀਫੀਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਆਪਣੀ ਤੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵੇ ਘਰ ਬੈਠੇ ਲੌੜੀਂਦੇ ਦਸਤਾਵੇਜ਼ (ਭਾਰਤੀ ਪਾਸਪੋੋਰਟ, ਡਰਾਇਵਿੰਗ ਲਾਇਸੈਂਸ, ਅਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਆਈ.ਡੀ ਕਾਰਡ, ਬੈਂਕ ਪਾਸ ਬੁੱਕ, ਕਿਸਾਨ ਪਹਿਚਾਣ ਪੱਤਰ, ਪੈਨ ਕਾਰਡ, ਸਮਾਰਟ ਕਾਰਡ, ਪਾਣੀ/ਟੈਲੀਫੂਨ/ਬਿਜਲੀ/ਗੈਸ ਕੁਨੈਕਸ਼ਨ ਦਾ ਬਿੱਲ ਜੋ ਕਿ ਵੋਟਰ ਜਾਂ ਉਸ ਦੇ ਮਾਤਾ-ਪਿਤਾ ਦੇ ਨਾਮ ਤੇ ਹੋਵੇ ਵਿਚੋਂ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਪੋਰਟਲ ਵਿੱਚ ਅਪਲੋਡ ਕਰਕੇ ਵੈਰੀਫਾਈ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਵੋਟਰ ਜਾਂ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਦਰੁਸਤੀ (ਨਾਮ, ਉਮਰ, ਲਿੰਗ, ਜਨਮ ਮਿਤੀ ਜਾਂ ਘਰ ਦਾ ਪਤਾ ਆਦਿ) ਦੀ ਸੂਰਤ ਵਿੱਚ ਵੋਟਰ ਆਪਣਾ ਦਾਅਵਾ/ਇਤਰਾਜ ਘਰ ਬੈਠੇ ਹੀ ਲੌੜੀਂਦੇ ਦਸਤਾਵੇਜ ਉਕਤ ਪੋਰਟਲ `ਤੇ ਅਪਲੋਡ ਕਰਕੇ ਦਰਜ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਵੋਟ ਦੇ ਵੇਰਵੇ ਜਰੂਰ ਵੈਰੀਫਾਈ ਕਰਵਾਉਣ ਅਤੇ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਦਰੁਸਤੀ ਦੀ ਸੂਰਤ ਵਿੱਚ ਘਰ ਬੈਠੇ ਹੀ ਆਪਣਾ ਦਾਅਵਾ/ਇਤਾਰਜ਼ ਦਰਜ ਕਰਵਾਉਣ।ਵੋਟਰ ਨੂੰ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਜਰੂਰਤ ਵੀ ਨਹੀਂ ਹੈ ਅਤੇ ਨਾ ਹੀ ਬੀ.ਐਲ.ਓ ਪਾਸ ਜਾਣ ਦੀ ਜਰੂਰਤ ਹੈ।ਬੀ.ਐਲ.ਓ ਵਲੋਂ ਖੁਦ ਵੋਟਰਾਂ ਦੇ ਘਰ ਜਾ ਕੇ ਲੋੜੀਂਦੇ ਦਸਤਾਵੇਜ ਪ੍ਰਾਪਤ ਕੀਤੇ ਜਾਣਗੇ।ਕਿਸੇ ਕਿਸਮ ਦੀ ਮੁਸ਼ਕਿਲ ਦੀ ਸੂਰਤ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵੋਟਰ ਹੈਲਪਲਾਈਨ ਨੰਬਰ 1950 ਤੇ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media