Tuesday, April 14, 2026

ਏਸ਼ੀਅਨ ਸਾਈਕਲਿੰਗ ਕੱਪ 2019 ਦੇ ਖਿਡਾਰੀਆਂ ਦਾ ਨਿੱਘਾ ਸਵਾਗਤ

ਪਿਤਾ ਪੁਰਖੀ ਪਰੰਪਰਾ ਤੇ ਰਵਾਇਤ ਨੂੰ ਅੱਗੇ ਤੋਰਨਾ ਇੱਕ ਚੰਗੀ ਪਿਰਤ- ਨਵਜੋਤ ਸਿੱਧੂ

PPNJ2009201921

ਅੰਮ੍ਰਿ੍ਤਸਰ, 20 ਸਤੰਬਰ (ਪੰਜਾਬ ਪੋਸਟ – ਸੰਧੂ) – ਨਵੀਂ ਦਿੱਲੀ ਵਿਖੇ ਸੰਪੰਨ ਹੋਈ ਏਸ਼ੀਅਨ ਟਰੈਕ ਸਾਈਕਲਿੰਗ ਕੱਪ 2019 ਦੇ ਦੌਰਾਨ ਗੁਰੂ ਨਗਰੀ ਦੇ ਦੋ ਅੰਤਰਰਾਸ਼ਟਰੀ ਪੱਧਰ ਦੇ ਸਾਈਕਲਿੰਗ ਖਿਡਾਰੀਆਂ ਅਮਰਜੀਤ ਸਿੰਘ ਭੋਮਾ ਰੇਲਵੇ ਅਤੇ ਗੁਰਪ੍ਰੀਤ ਸਿੰਘ ਨੇ ਆਪੋ ਆਪਣੀ ਵਿਅਕਤੀਗਤ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੇ ਹੋਏ 3 ਕਾਂਸੀ ਦੇ ਮੈਡਲ ਹਾਸਲ ਕੀਤੇ ਹਨ। ਵਾਪਿਸ ਪਰਤੇ ਇਹਨ੍ਹਾਂ ਖਿਡਾਰੀਆਂ ਦਾ ਪੰਜਾਬ ਦੀ ਸਾਬਕਾ ਪਾਰਲੀਮਾਨੀ ਸੈਕਟਰੀ ਸਿਹਤ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੀ ਅਹੁੱਦੇਦਾਰ ਮੈਡਮ ਨਵਜੋਤ ਕੌਰ ਸਿੱਧੂ ਤੇ ਹੋਰਨਾਂ ਖੇਡ ਪ੍ਰੇਮੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਅਮਰਜੀਤ ਸਿੰਘ ਭੋਮਾ ਰੇਲਵੇ ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਤੇ ਰੇਲਵੇ ਦੇ ਸਾਬਕਾ ਸੀ.ਆਈ.ਟੀ ਬਾਵਾ ਸਿੰਘ ਭੋਮਾ ਦਾ ਬੇਟਾ ਹੈ।ਜਦੋਂ ਕਿ ਗੁਰਪ੍ਰੀਤ ਸਿੰਘ ਉਨ੍ਹਾਂ ਦਾ ਸ਼ਗਿਰਦ ਤੇ ਰਿਸ਼ਤੇਦਾਰ ਹੈ।ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਮਰਜੀਤ ਸਿੰਘ ਭੋਮਾ ਤੇ ਗੁਰਪ੍ਰੀਤ ਸਿੰਘ ਨੇ ਏਸ਼ੀਆਈ ਖੇਡ ਖਾਕੇ `ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਬਾਵਾ ਸਿੰਘ ਭੋਮਾ ਖੁੱਦ ਆਪ ਅੰਤਰਰਾਸ਼ਟਰੀ ਪੱਧਰ ਦੇ ਬੇਮਿਸਾਲ ਸਾਈਕਲਿੰਗ ਖਿਡਾਰੀ ਹਨ।ਉਨ੍ਹਾਂ ਦੇ ਬੇਟੇ ਵੱਲੋਂ ਉਨ੍ਹਾਂ ਦੀ ਖੇਡ ਰਹੁ-ਰੀਤ, ਰਵਾਇਤ ਅਤੇ ਪਰੰਪਰਾ ਨੂੰ ਅੱਗੇ ਵਧਾਉਣਾ ਇੱਕ ਚੰਗੀ ਪਿਰਤ ਹੈ।ਉਨਾਂ ਕਿਹਾ ਕਿ ਸਾਈਕਲਿੰਗ ਇੱਕ ਅਜਿਹੀ ਖੇਡ ਹੈ, ਜਿਸ ਨਾਲ ਸ਼ਰੀਰ ਤੰਦਰੁਸਤ ਤੇ ਚੁਸਤ-ਫੁਰਤ ਰਹਿੰਦਾ ਹੈ।
ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਅਮਰਜੀਤ ਸਿੰਘ ਭੋਮਾ ਨੇ ਦੱਸਿਆ ਕਿ ਉਸ ਨੇ ਇੱਕ ਬਰਾਉਂਜ ਮੈਡਲ ਸਪਰਿੰਟ ਅਤੇ ਇੱਕ ਬਰਾਊੁਂਜ ਮੈਡਲ ਕੇਰਿਨ ਪ੍ਰਤੀਯੋਗਤਾ ਵਿੱਚ ਹਾਸਲ ਕਰਦੇ ਹੋਏ ਸੈਕੰਡ ਰਨਰਜ਼ਅੱਪ ਦਾ ਖਿਤਾਬ ਹਾਸਲ ਕੀਤਾ ਹੈ।ਗੁਰਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਕਿਲੋਮੀਟਰ ਟਾਈਮ ਟ੍ਰਾਇਲ ਪ੍ਰਤੀਯੋਗਤਾ ਵਿੱਚ ਬਰਾਊਂਜ ਮੈਡਲ ਪ੍ਰਾਪਤ ਕਰਦੇ ਹੋਏ ਸੈਕੰਡ ਰਨਰਜ਼ਅੱਪ ਦਾ ਖਿਤਾਬ ਹਾਸਲ ਕੀਤਾ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply