Saturday, April 11, 2026

ਕਿਸੇ ਵੀ ਸਮਾਗਮ ਲਈ ਐਨ.ਓ.ਸੀ ਪ੍ਰਾਪਤ ਕਰਨ ਲਈ ਸਿੰਗਲ ਵਿੰਡੋ ਸਿਸਟਮ ਲਾਗੂ – ਡਿਪਟੀ ਕਮਿਸ਼ਨਰ

ਐਨ.ਓ.ਸੀ ਅਪਲਾਈ ਕਰਨ ਲਈ ਸੱਤ ਦਿਨ ਦਾ ਸਮਾਂ ਨਿਰਧਾਰਤ – ਪੁਲਿਸ ਕਮਿਸ਼ਨਰ
ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮਿ੍ਰਤਸਰ ਜਿਲੇ੍ ਵਿੱਚ ਕਈ ਤਰ੍ਹਾਂ ਦੇ ਵੱਡੇ ਸਮਾਗਮਾਂ ਦਾ ਆਯੋਜਨ ਵੱਖ PUNJ2109201904ਵੱਖ ਸੁਸਾਇਟੀਆਂ ਵੱਲੋਂ ਕੀਤਾ ਜਾਂਦਾ ਹੈ।ਇਨ੍ਹਾਂ ਸਮਾਗਮਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਪ੍ਰਬੰਧ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਜਾਣੇ ਹੁੰਦੇ ਹਨ।ਸਮਾਗਮਾਂ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ  ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਹੋਈ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਢਿਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਵੱਡੀ ਪੱਧਰ `ਤੇ ਦੁਸ਼ਹਿਰਾ ਕਮੇਟੀਆਂ ਵੱਲੋਂ ਦੁਸ਼ਹਿਰਾ ਮਨਾਇਆ ਜਾਂਦਾ ਹੈ।ਇਨ੍ਹਾਂ ਕਮੇਟੀਆਂ ਵੱਲੋਂ ਗ੍ਰਹਿ ਵਿਭਾਗ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸਾਸ਼ਨ ਪਾਸੋਂ ਐਨ.ਓ.ਸੀ ਲੈਣੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਕਮੇਟੀਆਂ ਨੂੰ ਐਨ.ਓ.ਸੀ ਜਾਰੀ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ।ਢਿਲੋਂ ਨੇ ਕਿਹਾ ਕਿ ਕੋਈ ਵੀ ਆਯੋਜਕ ਪ੍ਰੋਗਰਾਮ ਤੋਂ 7 ਦਿਨ ਪਹਿਲਾਂ  ਡਿਪਟੀ ਕਮਿਸ਼ਨਰ ਆਫ ਪੁਲਿਸ ਲਾਅ ਐਂਡ ਆਰਡਰ ਦੇ ਦਫਤਰ ਵਿਖੇ ਐਨ.ਓ.ਸੀ ਲੈਣ ਲਈ ਅਪਲਾਈ ਕਰ ਸਕਦਾ ਹੈ।ਡਿਪਟੀ ਕਮਿਸ਼ਨਰ ਪੁਲਿਸ ਵਿਭਾਗ ਵੱਲੋਂ ਹੀ ਹਰੇਕ ਦਫਤਰ ਤੋਂ ਐਨ.ਓ.ਸੀ ਪ੍ਰਾਪਤ ਕਰਕੇ ਆਯੋਜਕ ਨੂੰ ਦਿੱਤੀ ਜਾਵੇਗੀ ਤਾਂ ਜੋ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ।
     ਉਨਾਂ ਕਿਹਾ ਕਿ ਆਯੋਜਕਾਂ ਵੱਲੋਂ ਜਿਸ ਥਾਂ `ਤੇ ਸਮਾਗਮ ਆਯੋਜਕ ਕੀਤਾ ਜਾਣਾ ਹੈ ਉਸ ਸਬੰਧੀ ਐਨ.ਓ.ਸੀ ਸਬੰਧਤ ਵਿਭਾਗਾਂ ਤੋਂ ਲਈ ਜਾਵੇਗੀ। ਜੇਕਰ ਦਫਤਰ ਪੀ.ਐਸ.ਪੀ.ਸੀ.ਐਲ, ਨਗਰ ਨਿਗਮ, ਨਗਰ ਸੁਧਾਰ ਟਰੱਸਟ, ਰੇਲਵੇ, ਨਹਿਰੀ ਵਿਭਾਗ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ, ਫਾਇਰ, ਅੰਮ੍ਰਿਤਸਰ ਵਿਕਾਸ ਅਥਾਰਟੀ ਨਾਲ ਸਬੰਧਤ ਸਥਾਨ `ਤੇ ਸਮਾਗਮ ਆਯੋਜਿਤ ਕੀਤਾ ਜਾਣਾ ਹੈ, ਤਾਂ ਵਿਭਾਗ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਪੁਲਿਸ ਵਿਭਾਗ ਵੱਲੋਂ ਐਨ.ਓ.ਸੀ ਜਾਰੀ ਕੀਤੀ ਜਾਵੇਗੀ।ਸਬ ਡਵੀਜਨ ਪੱਧਰ `ਤੇ ਵੀ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਆਯੋਜਕ ਐਸ.ਡੀ.ਅੇੈਮ ਦਫਤਰ ਵਿਖੇ ਐਨ.ਓ.ਸੀ ਲੈਣ ਲਈ ਅਪਲਾਈ ਕਰ ਸਕਦੇ ਹਨ।
     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ੍ ਵਿੱਚ ਫਿਲਮ ਲਈ ਸੂਟਿੰਗ, ਮੈਰਾਥਨ ਦੌੜ, ਧਾਰਮਿਕ ਅਤੇ ਸਿਆਸੀ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਲਈ ਵੀ ਐਨ.ਓ.ਸੀ 7 ਦਿਨ ਪਹਿਲਾਂ ਅਪਲਾਈ ਕਰਨੀ ਜਰੂਰੀ ਹੈ।ਐਨ.ਓ.ਸੀ ਲੈਣ ਦਾ ਮਸਕਦ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ `ਤੇ ਕੋਈ ਵੀ ਸਮਾਗਮ ਮਨਾਉਣ ਲਈ ਸਮੇਂ ਸਿਰ ਐਨ.ਓ.ਸੀ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸਨਰ ਅੰਮ੍ਰਿਤਸਰ ਸ਼ਹਿਰੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਆਯੋਜਕਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਦਿਸ਼ਾਨਿਰਦੇਸ਼ਾਂ ਅਨੁਸਾਰ ਹੀ ਮਨਜ਼ੂਰੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਫਸਰਾਂ ਨੂੰ ਕਿਹਾ ਕਿ ਉਹ ਆਪਣਾ ਇਕ ਨੋਡਲ ਅਫਸਰ ਤਾਇਨਾਤ ਕਰਨ ਜੋ ਪੁਲਿਸ ਵਿਭਾਗ ਵੱਲੋਂ ਭੇਜੀ ਦਰਖਾਸਤ `ਤੇ ਕਾਰਵਾਈ ਕਰਕੇ 24 ਘੰਟੇ ਦੇ ਅੰਦਰ ਅੰਦਰ ਰਿਪੋਰਟ ਭੇਜਣ ।
     ਮੀਟਿੰਗ ਵਿੱਚ ਸਮੈਡਮ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਸੰਦੀਪ ਮਲਿਕ ਏ.ਡੀ.ਸੀ.ਪੀ, ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਪੁਲਿਸ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ (ਦੋਵੇਂ ਐਸ.ਡੀ.ਐਮ), ਰਜਤ ਓਬਰਾਏ ਐਸ.ਡੀ.ਐਮ ਅਜਨਾਲਾ, ਸ੍ਰੀਮਤੀ ਸੁਮਿਤ ਮੁਦ ਐਸ.ਡੀ.ਐਮ ਬਾਬਾ ਬਕਾਲਾ, ਨਿਤਿਸ਼ ਸਿੰਗਲਾ ਜਾਇੰਟ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਜਿਲੇ੍ਹ ਦੇ ਪ੍ਰਸਾਸ਼ਨਿਕ ਅਧਿਕਾਰੀ ਹਾਜਰ ਸਨ।  

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply