ਰੇਲਵੇ ਲਾਈਨ ਦੇ ਕੰਮ ਲਈ ਸੂਬਾ ਸਰਕਾਰ ਨੇ 40 ਕਰੋੜ ਕੀਤੇ ਜਾਰੀ
ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ
ਪੱਟੀ-ਮੱਖੂ ਰੇਲਵੇ ਲਿੰਕ ਲਾਈਨ ਨੂੰ ਲੈ ਕੇ ਸਮੇਂ-ਸਮੇਂ `ਤੇ ਲੋਕ ਸਭਾ ਦੇ ਅੰਦਰ ਤੇ ਬਾਹਰ ਕੀਤੇ ਯਤਨ ਸੱਚ ਹੁੰਦੇ ਦਿਖਾਈ ਦਿੱਤੇ ਜਦ ਪੰਜਾਬ ਸਰਕਾਰ ਵਲੋਂ ਪੱਟੀ-ਮੱਖੂ ਰੇਲਵੇ ਲਈਨ ਦੇ ਕੰਮ ਨੂੰ ਸ਼ੁਰੂ ਕਰਨ ਕਰਨ ਲਈ 40 ਕਰੋੜ ਰੁਪਏ ਦੀ ਰਕਮ ਜਾਰੀ ਕਰਕੇ ਰੇਲਵੇ ਪ੍ਰੋਜੈਕਟ ਦੇ ਕੰਮ ਨੂੰ ਸ਼ੁਰੂ ਕਰਵਾ ਦਿੱਤਾ ਗਿਆ।ਪੱਟੀ-ਮਖੂ ਰੇਲਵੇ ਲਾਈਨ ਦੇ ਕੰਮ ਦੇ ਸ਼ੂਰੂ ਹੋਣ `ਤੇ ਔਜਲਾ ਨੇ ਖੁਸ਼ੀ ਦਾ ਪ੍ਰਗਟਾਵਾ ਤੇ ਮੁੱਖ ਮੰਤਰੀ ਪੰਜਾਬ ਦਾ ਗ੍ਰਾਂਟ ਜਾਰੀ ਕਰਨ ਲਈ ਧੰਨਵਾਦ ਕੀਤਾ। ਉਨਾਂ ਕਿਹਾ ਇਸ ਪ੍ਰੋਜੈਕਟ ਦੇ ਬਨਣ ਨਾਲ ਜਿਥੇ ਅੰਮ੍ਰਿਤਸਰ-ਮੁੰਬਈ ਦਰਮਿਆਨ ਸਫਰ ਵਿੱਚ 240 ਕਿਲੋਮੀਟਰ ਦੀ ਕਟੌਤੀ ਹੋਵੇਗੀ ਉਥੇ ਹੀ ਅੰਤਰਰਾਜੀ ਵਪਾਰ ਵਿੱਚ ਭਾਰੀ ਵਾਧਾ ਹੋਵੇਗਾ।
ਔਜਲਾ ਨੇ ਦੱਸਿਆ ਕਿ 2013 ਵਿੱਚ ਕਾਂਗਰਸ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਪੱਟੀ-ਮੱਖੂ ਰੇਲਵੇ ਲਿੰਕ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਸ ਵਿੱਚ ਉਸ ਤਤਕਾਲੀ ਰੇਲਵੇ ਮੰਤਰੀ ਪਵਨ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪੱਟੀ-ਮੱਖੂ ਰੇਲਵੇ ਲਾਈਨ ਨੂੰ ਪੂਰਾ ਕਰਨ ਲਈ ਸੰਜ਼ੀਦਗੀ ਦਿਖਾਉਂਦਿਆਂ ਸੂਬਾ ਸਰਕਾਰ ਵਲੋਂ ਜਮੀਨ ਐਕਵਾਇਰ ਕਰਨ ਤੇ ਰੇਲਵੇ ਲਾਈਨ ਦੇ ਕੰਮ ਨੂੰ ਸ਼ੁਰੂ ਕਰਨ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਨਾਲ ਤਰਨਤਾਰਨ ਤੇ ਫਿਰੋਜਪੁਰ ਜ਼ਿਲਿਆਂ ਦੀ ਜਮੀਨ ਰੇਲਵੇ ਲਾਈਨ ਲਈ ਕਿਸਾਨਾਂ ਤੋਂ ਖਰੀਦੀ ਜਾਵੇਗੀ।ਜਦਕਿ ਕੇਂਦਰ ਸਰਕਾਰ ਵਲੋਂ ਇਸ ਪ੍ਰੋਜੈਕਟ ਲਈ 300 ਕਰੋੜ ਰੁਪਏ ਦੀ ਗ੍ਰਾਂਟ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਹੈ।ਇਸ ਪ੍ਰੋਜੈਕਟ ਦੇ ਸ਼ੁਰੂ ਹੋਣ `ਤੇ ਗੁਰਜੀਤ ਸਿੰਘ ਔਜਲਾ ਤੇ ਸਾ: ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਇਹ ਪ੍ਰੋਜੈਕਟ ਸੂਬੇ ਦੀ ਤਰੱਕੀ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media