Wednesday, September 23, 2026

ਜ਼ਿਲ੍ਹਾ ਪੱਧਰੀ ਫੁਟਬਾਲ ਮੁਕਾਬਲਿਆਂ `ਚ ਗੁਰਦਾਸਪੁਰ ਚੈਂਪੀਅਨ ਬਣਿਆ ਭੁੱਲਰ ਸਕੂਲ

ਕੋਚ ਪ੍ਰਭਜੋਤ ਸਿੰਘ ਤੇ ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਚਾਹਲ ਨੂੰ ਮਿਲੀਆਂ ਵਧਾਈਆਂ
ਬਟਾਲਾ, 22 ਸਤੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਕਰਵਾਏ ਗਏ ਉਮਰ ਵਰਗ 19 ਦੇ PUNJ2109201913ਖੇਡ ਮੁਕਾਬਲਿਆਂ ਦੌਰਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੱਲਰ ਦਾ ਮੁਕਾਬਲਾ ਨੌਸ਼ਹਿਰਾ ਮੱਝਾ ਸਿੰਘ ਸਕੂਲ ਨਾਲ ਹੋਇਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਜੇਤੂ ਰਿਹਾ।
          ਉਮਰ ਵਰਗ 17 `ਚ ਯੋਗੀਰਾਜ ਸਕੂਲ ਧਿਆਨਪੁਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਘਣੀਕੇ ਬਾਂਗਰ ਦਾ ਮੁਕਾਬਲਾ ਹੋਇਆ।ਇਸ ਦਿਲਚਸਪ ਮੁਕਾਬਲੇ ਵਿੱਚ ਯੋਗੀਰਾਜ ਸਕੂਲ ਧਿਆਨਪੁਰ ਜੇਤੂ ਰਿਹਾ।ਇਸ ਸਮੇਂ ਰਵਿੰਦਰ ਪਾਲ ਸਿੰਘ ਚਾਹਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਲੇਖਿਕਾ ਪ੍ਰਭਜੋਤ ਸਿੰਘ, ਪ੍ਰਿੰਸੀਪਲ ਭਾਰਤ ਭੂਸ਼ਣ ਸੇਖਵਾਂ, ਪ੍ਰਿੰਸੀਪਲ ਅਮਰਦੀਪ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ, ਰਾਜਵਿੰਦਰ ਸਿੰਘ, ਹਰਪਾਲ ਸਿੰਘ, ਪਰਮਿੰਦਰ ਸਿੰਘ, ਸਰਵਣ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਸੋਮ ਲਾਲ ਅਜੇ ਕੁਮਾਰ, ਹਰਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਬੰਟੀ, ਹਰਪ੍ਰੀਤ ਸਿੰਘ ਹੀਰਾ, ਰੋਬਨਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।ਕਨਵੀਨਰ ਰਵਿੰਦਰ ਪਾਲ ਸਿੰਘ ਚਾਹਲ ਨੇ ਸਾਰੇ ਸਕੂਲਾਂ ਦੇ ਅਧਿਆਪਕਾਂ ਤੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖੇਡਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ  ਖੇਡਾਂ ਨਾਲ ਹੀ ਪੰਜਾਬ ਤੰਦਰੁਸਤ ਤੇ ਨਸ਼ਾ ਮੱਝਾ ਸਿੰਘ ਦੇ ਧਿਆਨ ਪੁਰ ਸਕੂਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।ਉਮਰ ਵਰਗ 19 `ਚ ਘਣੀਏ ਕੇ ਬਾਂਗਰ ਨੂੰ ਹਰਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਜੇਤੂ ਰਿਹਾ।
            ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱੱਲਰ ਫੁੱਟਬਾਲ ਚੈਂਪੀਅਨ ਬਣਿਆ ਇਨਾਮ ਵੰਡ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਲਖਵਿੰਦਰ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚੇ।ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚ ਭਾਰਤ ਭੂਸ਼ਣ ਸੇਖਵਾਂ, ਅਨਿਲ ਕੁਮਾਰ ਬਟਾਲਾ, ਸ੍ਰੀਮਤੀ ਕਮਲੇਸ਼ ਕੌਰ, ਦਿਆਲ ਗਿੱਲ, ਪਰਮਜੀਤ ਕੌਰ ਧੁੱਪਸੜੀ ਹਰਪਾਲ ਸਿੰਘ, ਪ੍ਰਿੰਸੀਪਲ ਅਮਰਦੀਪ ਸਿੰਘ ਨੋਸ਼ਹਿਰਾ ਮੱਝਾ ਸਿੰਘ, ਪ੍ਰਦੀਪ ਕੁਮਾਰ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ,  ਪ੍ਰਿੰਸ ਜੋਗੀ ਚੀਮਾਂ, ਸੁਖਜੀਤ ਸਿੰਘ ਸ਼ਾਹ ਦਿਆਲਗੜ੍ਹ, ਸੂਬਾ ਸਿੰਘ ਠੀਕਰੀਵਾਲਾ ਮੱਖ ਅਧਿਆਪਕ ਚਾਹਲ ਕਲਾਂ, ਮੁੱਖ ਅਧਿਆਪਕ ਗੋਧਰਪੁਰਾ, ਜਤਿੰਦਰ ਮਹਾਜਨ ਕਿਲਾ ਟੇਕ ਸਿੰਘ ਆਦਿ ਹਾਜ਼ਰ ਸਨ।
 ਕਨਵੀਨਰ ਅਰਵਿੰਦਰ ਪਾਲ ਚਾਹਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply