Tuesday, April 14, 2026

ਸਰਕਾਰੀ ਸਕੂਲਾਂ `ਚ ਵਿਦਿਆਰਥੀਆਂ ਦੇ ਦਾਖਲੇ ਦੇ ਵਾਧੇ ਲਈ ਸਮਾਜ ਦਾ ਸਹਿਯੋਗ ਜਰੂਰੀ- ਡੀ.ਈ.ਓ

ਗੁਣਾਤਮਿਕ ਸਿੱਖਿਆ ਨੂੰ ਲੈ ਕੇ ਸੀ.ਐਚ.ਟੀ ਤੇ ਬਲਾਕ ਸਿੱਖਿਆ ਅਫਸਰਾਂ ਦਾ ਸੈਮੀਨਾਰ
ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਤੇ PUNJ2109201914ਹੋਰਨਾਂ ਨੀਤੀਆਂ ਨੂੰ ਹੇਠਲ਼ੇ ਪੱਧਰ ਤੱਕ ਲਾਗੂ ਕਰਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਬਲਾਕ ਸਿੱਖਿਆ ਅਫਸਰਾਂ ਤੇ ਸੀ.ਐਚ.ਟੀ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ ਸਲਵਿੰਦਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ ਤੇ ਸੈ.ਸਿ) ਅੰਮ੍ਰਿਤਸਰ ਦੀ ਅਗਵਾਈ ਹੇਠ ਮਾਲ ਸਕੂਲ ਵਿਖੇ ਲੱਗਾ।ਜਿਸ ਵਿੱਚ ਜ਼ਿਲ੍ਹੇ ਭਰ ਵਿਚੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ ਨੇ ਭਾਗ ਲਿਆ।
                ਸੈਮੀਨਾਰ ਦੌਰਾਨ ਗੁਣਾਤਮਿਕ ਸਿੱਖਿਆ, ਸਮਾਰਟ ਸਕੂਲ ਪ੍ਰੋਜੈਕਟ, ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ, ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਗਠਨ, ਸਿੱਖਿਆ ਵਿਭਾਗ ਦੀ ਖੇਡ ਨੀਤੀ 2018, ਸਰਕਾਰੀ ਸਕੂਲਾਂ ਨੂੰ ਜਾਰੀ ਵਿਕਾਸ ਗ੍ਰਾਂਟਾਂ ਦੇ ਖਰਚ ਵਿੱਚ ਪਾਰਦਰਸ਼ਿਤਾ ਤੇ ਹੋਰ ਸਿੱਖਿਆ ਨੀਤੀਆਂ ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।
              ਸਲਵਿੰਦਰ ਸਿੰਘ ਸਮਰਾ ਨੇ ਅਧਿਆਪਕਾਂ ਨੂੰ ਗੁਣਾਤਮਿਕ ਸਿੱਖਿਆ ਦੀ ਲੋੜ੍ਹ ਤੇ ਜੋਰ ਦਿੰਦਿਆਂ ਕਿਹਾ ਕਿ ਅਧਿਆਪਕ ‘ਮੈਂ ਅਧਿਆਪਕ ਤਾਂ ਬਨਣਾ ਹੈ ਮੈਂ ਬੱਚਿਆਂ ਦੀ ਮਾਂ ਬਨਣਾ ਹੈ’ ਦੇ ਕਥਨ ਤੇ ਪਹਿਰਾ ਦੇਣ ਤੇ ਐਲੀਮੈਂਟਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਤੇ ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਲਈ ਆਮ ਜਨਤਾ ਦਾ ਸਹਿਯੋਗ ਲਿਆ ਜਾਵੇ ਕਿਉਂਕਿ ਪ੍ਰਾਇਮਰੀ ਸਿੱਖਿਆ ਦੀ ਬੁਨਿਆਦ ਹੀ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀ ਹਨ।ਉਨ੍ਹਾਂ ਕਿਹਾ ਕਿ ਅਧਿਆਪਕ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੇ ਅਜੋਕੇ ਸਮੇਂ ਵਿੱਚ ਆਧੁਨਿਕ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ।ਸਮਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਅਧੀਨ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ ਤੋਂ ਹੀ ਖੇਡਾਂ ਨਾਲ ਜੋੜਨ ਲਈ 23 ਤੋਂ 25 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਲਈ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿੱਚ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
          ਇਸ ਸਮੇਂ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ, ਸ਼੍ਰੀਮਤੀ ਰੇਖਾ ਮਹਾਜਨ, (ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ), ਸ਼੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਮਾਲ ਰੋਡ, ਮਨਪ੍ਰੀਤ ਕੌਰ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ, ਗੁਰਦੇਵ ਸਿੰਘ ਭੁੱਲਰ, ਅਰੁਣਾ ਕੁਮਾਰੀ, ਬਲਵਿੰਦਰ ਕੌਰ, ਵਿਦਿਆ ਦੇਵੀ, ਬਲਕਾਰ ਸਿੰਘ, ਗੁਰਮੀਤ ਕੌਰ, ਰਵਿੰਦਰਜੀਤ ਕੌਰ, ਰਣਜੀਤ ਸਿੰਘ ਤਰਸਿੱਕਾ, ਦਰਸ਼ਨ ਲਾਲ, ਦਲਬੀਰ ਕੌਰ ਚੋਗਾਵਾਂ-1, ਚੰਦਰ ਪ੍ਰਕਾਸ਼ ਅੰਮ੍ਰਿਤਸਰ (ਸਾਰੇ ਬੀ.ਈ.ਈ.ਓ), ਬਲਜਿੰਦਰ ਸਿੰਘ ਮਜੀਠਾ ਡੀ.ਪੀ.ਈ, ਰਾਜਵਿੰਦਰ ਸਿੰਘ ਰਾਜੂ, ਸਰਬਜੀਤ ਸਿੰਘ ਦੇਵੀਦਾਸਪੁਰ, ਮਨਜੀਤ ਸਿੰਘ, ਪਰਮਬੀਰ ਸਿੰਘ ਵੇਰਕਾ, ਗੁਰਮੀਤ ਸਿੰਘ ਮਜੀਠਾ, ਹਰਜੀਤ ਸਿੰਘ ਕੰਬੋ, ਹਰਦੇਵ ਸਿੰਘ ਭਕਨਾ, ਗੁਰਸੇਵਕ ਸਿੰਘ ਭੰਗਾਲੀ, ਲਿਵਤਾਰ ਸਿੰਘ ਅਵਾਨ, ਗੁਰਸ਼ਰਨ ਸਿੰਘ ਮਾਨਾਂਵਾਲਾ, ਜਤਿੰਦਰ ਸਿੰਘ ਲਾਂਵੇ, ਦਵਿੰਦਰ ਮੰਗੋਤਰਾ, ਅਮਨਦੀਪ ਕੌਰ ਕੋਟਲਾ ਸੁਲਤਾਨ ਸਿੰਘ (ਸਾਰੇ ਸੀ.ਐਚ.ਟੀ), ਮਨਪ੍ਰੀਤ ਸਿੰਘ ਚਮਿਆਰੀ, ਸੁਖਜਿੰਦਰ ਸਿੰਘ ਹੇਰ, ਪਰਮਿੰਦਰ ਸਿੰਘ ਸੰਧੂ ਆਦਿ ਹਾਜਰ ਸਨ। 

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply