ਸੰਗਰੂਰ/ ਲੌਂਗੋਵਾਲ, 24 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਪੰਜਾਬ ਬਣਾਉਣ ਲਈ ਸ੍ਰੀ ਗੁਟਕਾ
ਸਾਹਿਬ ਜੀ ਦੀ ਸੋਂਹ ਖਾਦੀ ਸੀ।ਪਰ ਨਸ਼ਾ ਪੰਜਾਬ ਵਿੱਚ ਖੁਲੇਆਮ ਵਿੱਕ ਰਿਹਾ ਹੈ ਜੋ ਕੈਪਟਨ ਸਰਕਾਰ `ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ, ਕਿਉਂਕਿ ਆਏ ਦਿਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਚੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਰਿੰਦਰਪਾਲ ਸਿੰਘ ਖਾਲਸਾ, ਸੁਖਦੇਵ ਸਿੰਘ ਦੇਬੀ, ਸਤਪਾਲ ਸਿੰਘ ਤੱਗੜ, ਰੋਹਿਤ ਗਰਗ, ਕੁਲਵੰਤ ਛਾਜਲੀ ਆਦਿ ਨੇ ਆਦਿ ਨੇ ਕਿਹਾ ਹੈ ਕਿ ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਤੇ ਘਰਾਂ ਦੇ ਇਕਲੌਤੇ ਚਿਰਾਗ ਬੁੱਝ ਰਹੇ ਹਨ।ਜਿਥੇ ਚਿੱਟੇ ਵਰਗੇ ਨਸ਼ੇ ਅਤੇ ਮੈਡੀਕਲ ਨਸ਼ਿਆਂ ਦੀ ਭਰਮਾਰ ਨੇ ਨੌਜਵਾਨਾਂ ਦੇ ਸਰੀਰਾਂ ਵਿੱਚ ਵਾਸਾ ਕੀਤਾ ਹੋਇਆ ਹੈ।ਇੱਕ ਮੁਫਤ ਦਾ ਨਸ਼ਾ ਹੈ ਭੰਗ (ਸੂਲਫਾ) ਦਾ ਜੋ ਸੜਕਾਂ ਦੇ ਕਿਨਾਰਿਆਂ ਤੋਂ ਆਮ ਮਿਲ ਜਾਂਦਾ ਹੈ, ਜਿਸ ਦੇ ਬੂਟਿਆਂ ਨੇ ਪੰਜਾਬ ਦੀਆਂ ਸੜਕਾਂ ਤੇ ਵੱਡੀ ਪੱਧਰ `ਤੇ ਪੈਰ ਪਸਾਰੇ ਹੋਏ ਹਨ।
ਉਨਾਂ ਕਿਹਾ ਕਿ ਸੜਕ ਦੇ ਕੰਢਿਆਂ `ਤੇ ਉਗੇ ਭੰਗ ਦੇ ਬੂਟਿਆਂ ਵੱਲ ਕਦੇ ਵੀ ਕਿਸੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਪਈ ਹੈ।ਹਰਿੰਦਰਪਾਲ ਸਿੰਘ ਖਾਲਸਾ, ਸੁਖਦੇਵ ਸਿੰਘ ਦੇਬੀ, ਸਤਪਾਲ ਸਿੰਘ ਤੱਗੜ, ਰੋਹਿਤ ਗਰਗ, ਕੁਲਵੰਤ ਛਾਜਲੀ ਆਦਿ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜੋਰ ਮੰਗ ਕੀਤੀ ਹੈ ਕਿ, ਇਸ ਮੁਫਤ ਨਸ਼ੇ ਦੇ ਖਾਤਮੇ ਲਈ ਸਬੰਧਤ ਵਿਭਾਗ ਨੂੰ ਫੰਡ ਮੁਹੱਈਆ ਕਰਵਾ ਕੇ ਨਦੀਨਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਵੇ।
Check Also
ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …
Punjab Post Daily Online Newspaper & Print Media