ਭੀਖੀ, 25 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸੜਕ `ਤੇ ਪਾਏ ਗੀਟਿਆਂ ਤੋਂ ਮੋਟਰਸਾਈਕਲ ਦੇ ਤਿਲਕ ਜਾਣ ਨਾਲ ਪਿੰਡ ਬੀਰ ਖੁੁਰਦ ਦੇ ਇੱਕ ਨੌਜਵਾਨ
ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (25) ਪੁੱਤਰ ਮਿੱਠਾ ਸਿੰਘ ਬੀਤੀ ਰਾਤ ਮੋਟਰਸਾਈਕਲ `ਤੇ ਹੋਡਲਾ ਕਲਾਂ ਤੋਂ ਆਪਣੇ ਪਿੰਡ ਆ ਰਿਹਾ ਸੀ।ਸੜਕ `ਤੇ ਪੱਥਰ ਦੇ ਗੀਟੇ ਪਏ ਹੋਣ ਕਾਰਨ ਸਰਕਾਰੀ ਸਕੂਲ ਕੋਲ ਸੂਏ ਦੇ ਪੁਲ ਤੋਂ ਅੱਗੇ ਮੋਟਰਸਾਈਕਲ ਤਿਲਕ ਕੇ ਜੀਰੀ `ਚ ਜਾ ਡਿੱਗਿਆ।ਜਿਸ ਦਾ ਰਾਹਗੀਰਾਂ ਨੂੰ ਸਵੇਰ ਸਮੇਂ ਪਤਾ ਲੱਗਾ। ਉਨ੍ਹਾਂ ਨੌਜਵਾਨ ਦੇ ਪਰਿਵਾਰ ਨੂੰ ਸੂਚਨਾ ਦਿੱਤੀ, ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media