Saturday, September 5, 2026

ਕਾਮੇਡੀ, ਪਿਆਰ ਤੇ ਐਕਸ਼ਨ ਭਰਪੂਰ ਫਿਲਮ ‘ਦੂਰਬੀਨ‘ ਦੇਵੇਗੀ ਅਹਿਮ ਸੰਦੇਸ਼

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਅੱਜ 27 ਸਤੰਬਰ ਨੂੰ ਦੁਨੀਆਂ ਭਰ ‘ਚ ਫਿਲਮੀ ਪਰਦੇ ਦਾ ਸ਼ਿੰਗਾਰ ਬਣਨ ਜਾ ਰਹੀ ਫ਼ਿਲਮ PUNJ2609201905‘ਦੂਰਬੀਨ‘ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।
              ਸਥਾਨਕ ਹੋਟਲ `ਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਹੀਰੋ ਨਿੰਜਾ ਨੇ ਦੱਸਿਆ ਕਿ ਫ਼ਿਲਮ ‘ਦੂਰਬੀਨ‘ ਅਸਾਧਾਰਣ ਤਕਨੀਕਾਂ ਨਾਲ ਸ਼ਰਾਬ ਦੀ ਹੁੁੰਦੀ ਤਸਕਰੀ ਨਾਲ ਜੁੜੀ ਕਹਾਣੀ `ਤੇ ਅਧਾਰਿਤ ਹੈ, ਜੋ ਕਿ ਸਮਾਜ ਨੂੰ ਇੱਕ ਚੰਗਾ ਸੰਦੇਸ਼ ਵੀ ਦੇਵੇਗੀ।ਗਾਇਕ ਜੱਸ ਬਾਜਵਾ ਨੇ ਕਿਹਾ ਕਿ ਲੇਖਕ ਸੁਖਰਾਜ ਸਿੰਘ ਵਲੋਂ ਲਿਖੀ ਅਤੇ ਨਿਰਦੇਸ਼ਕ ਇਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਪਿਆਰ, ਐਕਸ਼ਨ, ਸਸਪੈਂਸ ਤੇ ਕਾਮੇਡੀ ਨਾਲ ਭਰਪੂਰ ਫਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ।ਫ਼ਿਲਮ ਹੀਰੋਇਨ ਵਾਮਿਕਾ ਗੱਬੀ ਨੇ ਕਿਹਾ ਕਿ ਇਹ ਫਿਲਮ ਕੈਰੀਅਰ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ, ਜਦਕਿ ਦੂਸਰੀ ਹੀਰੋਇਨ ਜੈਸਮੀਨ ਬਾਜਵਾ ਨੇ ਕਿਹਾ ਕਿ ਇਸ ਫਿਲਮ ਰਾਹੀਂ ਉਹ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਦਿਆਂ ਉਹ ਇੱਕ ਨਿਰੋਲ ਪਿੰਡਾਂ ਦੇ ਦੇਸੀ ਮਾਹੌਲ ਦੀ ਕੁੜੀ ਦੇ ਕਿਰਦਾਰ ‘ਚ ਨਜ਼ਰ  ਆਵੇਗੀ।
               ਫਿਲਮ ਨਿਰਮਾਤਾ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਭਾਵਪੂਰਨ ਜਜਬਾਤਾਂ ਅਧੀਨ ਬਣਾਈ ਗਈ ਇਹ ਫਿਲਮ ਪੰਜਾਬੀਅਤ ਦੀ ਪੂਰਨ ਤਰਜਜ਼ਮਾਨੀ ਕਰੇਗੀ।ਜਿਸ ਵਿਚ ਗਾਇਕ ਤੇ ਨਾਇਕ ਨਿੰਜਾ, ਜੱਸ ਬਾਜਵਾ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਨਵਾਂ ਚਿਹਰਾ ਅਦਾਕਾਰਾ ਜੈਸਮੀਨ ਬਾਜਵਾ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ ਅਤੇ ਪ੍ਰਕਾਸ਼ ਗਾਦੂ ਆਦਿ ਕਲਾਕਾਰ ਵੀ ਨਜ਼ਰ ਆਉਣਗੇ।ਗਾਇਕ ਨਿੰਜਾ, ਜੱਸ ਬਾਜਵਾ, ਗੁਰਲੇਜ਼ ਅਖਤਰ, ਡੀ.ਜੇ ਫਲੋ ਅਤੇ ਅੰਗਰੇਜ ਅਲੀ ਵਲੋਂ ਗਾਏ ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਡੀ.ਜੇ ਫਲੋ, ਡੀ.ਬੋਸ, ਗੋਲਡ ਬੁਆਏ ਅਤੇ ਗੈਗ ਸਟੂਡੀਓ ਨੇ ਸ਼ਿੰਗਾਰਿਆ ਹੈ ਅਤੇ ਫਿਲਮ ਦੇ ਗੀਤ ਹੈਪੀ ਰਾਏਕੋਟੀ, ਵੀਤ ਬਲਜੀਤ ਮਨਜਿੰਦਰ ਬਰਾੜ, ਜੱਸੀ ਲੋਹਕਾ ਅਤੇ ਜੰਗ ਸੰਧੂ ਨੇ ਕਲਮਬੱਧ ਕੀਤੇ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply