Wednesday, August 5, 2026

ਦੀਪ ਦੇਵਿੰਦਰ ਦੀ ਕਹਾਣੀ “ਓੜਿਕ ਸਚਿ ਰਹੀ” ਅਤੇ ਦੇਵ ਦਰਦ ਦੀ ਸ਼ਾਇਰੀ ਨੇ ਕੀਲੇ ਸਰੋਤੇ

ਜੀ.ਐਸ.ਕੇ ਵਲੋਂ ਸਾਹਿਤਕ ਸ਼ਾਮ ਦਾ ਆਯੋਜਨ
ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਜ਼ੀ.ਐਸ.ਕੇ ਵਲੋਂ ਇਕ ਸਾਹਿਤਕ ਸ਼ਾਮ ਰਚਾਈ ਗਈ, ਜਿਸ ਵਿਚ ਕਥਾਕਾਰ ਦੀਪ ਦੇਵਿੰਦਰ ਸਿੰਘ PUNJ2609201904ਵਲੋਂ ਆਪਣੀ ਚਰਚਿਤ ਕਹਾਣੀ “ਓੜਿਕ  ਸਚਿ ਰਹੀ” ਦਾ ਕਹਾਣੀ ਪਾਠ ਕੀਤਾ ਗਿਆ।ਇਸ ਤੋਂ ਪਹਿਲਾਂ ਸੰਸਥਾ ਦੇ ਡਰਾਇਕਟਰ ਰੰਗ ਕਰਮੀ ਵਿਜੇ ਸ਼ਰਮਾ ਵਲੋਂ ਸਵਾਗਤ ਕੀਤਾ ਅਤੇ ਨਾਟਕ ਕਾਰ ਜਗਦੀਸ਼ ਸਚਦੇਵਾ ਵਲੋਂ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਗਈ। “ਓੜਿਕ ਸਚਿ ਰਹੀ” ਤੇ ਗੱਲ ਕਰਦਿਆਂ ਹਾਜ਼ਰ ਵਿਦਵਾਨਾਂ ਨੇ ਕਿਹਾ ਕਿ ਕਹਾਣੀ ਦੀ ਸੰਘਣੀ ਕਸੀਦਾਕਾਰੀ ਅਤੇ ਮਨੁੱਖੀ ਰਿਸ਼ਤਿਆਂ ਦਾ ਕੱਚ ਸੱਚ ਦੀਪ ਦੇਵਿੰਦਰ ਸਿੰਘ ਦੀ ਕਹਾਣੀ ਕਲਾ ਦਾ ਉਤਮ ਨਮੁਨਾ ਹੈ।ਉਪਰੰਤ ਸ਼ਾਇਰ ਦੇਵ ਦਰਦ ਨੇ ਆਪਣੇ ਇਕ ਸ਼ੇਅਰ ਕਿ “ਮੰਨਿਆ  ਤੂੰ ਕਾਲਰ ਫੜ ਲਿਆ ਮੇਰੀ ਕਮੀਜ਼ ਦਾ, ਐਪਰ ਲੰਗਾਰ ਲਹਿ ਗਿਆ ਤੇਰੀ ਤਮੀਜ਼ ਦਾ,” ਨਾਲ ਵਾਹ-ਵਾਹ ਖਟੀ ਅਤੇ ਆਪਣੀਆਂ ਚਰਚਿਤ ਨਜ਼ਮਾਂ ਤੇ ਗਜ਼ਲਾਂ ਸੁਣਾ ਕੇ ਮਹੌਲ ਨੂੰ ਸ਼ਿਖਰ `ਤੇ ਪੁਚਾਇਆ।ਇਸ ਮੌਕੇ ਅਰਵਿੰਦਰ ਸਿੰਘ ਭੱਟੀ, ਅਮਰਪਾਲ, ਹਰਮੀਤ ਆਰਟਿਸਟ, ਪ੍ਰਗਟ ਸਿੰਘ, ਊਸ਼ਾ ਕੁਮਾਰੀ, ਦਲਜੀਤ ਅਰੋੜਾ, ਵਿਪਨ ਧਵਨ, ਮਨਮੋਹਨ ਸਿੰਘ ਢਿੱਲੋਂ ਅਤੇ ਹਰਜੀਤ ਸੰਧੂ ਹਾਜਰ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply