Sunday, November 1, 2026

ਪੰਜਾਬ ਬਾਇਓਟੈਕਨਾਲੌਜੀ ਇੰਕੁਬੇਟਰ (ਪੀ.ਬੀ.ਟੀ.ਆਈ) ਮੁਹਾਲੀ ਨੂੰ `ਸਟੇਟ ਏਜੰਸੀ` ਵਜੋਂ ਨੋਟੀਫਾਈ ਕੀਤਾ

ਚੰਡੀਗੜ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਵਿਭਾਗਾਂ ਸਮੇਤ ਬੋਰਡ, Punjab Govtਕਾਰਪੋਰੇਸ਼ਨਾਂ ਅਤੇ ਸੰਸਥਾਵਾਂ ਨੂੰ ਵਾਤਾਵਰਣ, ਖੁਰਾਕ, ਪਾਣੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਵਿਸ਼ਲੇਸ਼ਨਾਤਮਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਬਾਇਓਟੈਕਨਾਲੌਜੀ ਇੰਕੁਬੇਟਰ (ਪੀ.ਬੀ.ਟੀ.ਆਈ) ਮੁਹਾਲੀ ਨੂੰ `ਸਟੇਟ ਏਜੰਸੀ` ਵਜੋਂ ਨੋਟੀਫਾਈ ਕੀਤਾ ਹੈ।
        ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਬੀ.ਟੀ.ਆਈ ਨੂੰ ਸਟੇਟ ਏਜੰਸੀ ਵਜੋਂ ਨੋਟੀਫਾਈ ਕਰਨ ਨਾਲ ਇਹ ਵਾਤਾਵਰਣ `ਤੇ ਨਿਗਰਾਨੀ ਤੋਂ ਇਲਾਵਾ ਪਾਣੀ, ਪ੍ਰਦੂਸ਼ਿਤ ਹਵਾ, ਖਤਰਨਾਕ ਕੂੜੇ, ਠੋਸ ਕੂੜਾ, ਸੌਰ, ਮੌਸਮ, ਬਾਇਓ-ਬੋਝ, ਮਿੱਟੀ ਅਤੇ ਸਿੰਚਾਈ ਦੇ ਪਾਣੀ, ਖਾਣੇ ਦੀ ਮਿਲਾਵਟ, ਖੁਰਾਕ ਦੀ ਪ੍ਰਮਾਣਿਕਤਾ, ਮਾਈਕਰੋਬਾਇਓਲੋਜੀਕਲ ਵਿਸ਼ਲੇਸ਼ਣ, ਡੀ.ਐਨ.ਏ ਫਿੰਗਰਪ੍ਰਿੰਟਿੰਗ/ਸੀਕੁਇੰਸਿੰਗ, ਵਾਇਰਸ ਇੰਡੈਕਸਿੰਗ, ਕੀਟਨਾਸ਼ਕਾਂ, ਨਸ਼ੀਲੇ ਪਦਾਰਥਾਂ ਦੀ ਰਹਿੰਦ-ਖੂੰਹਦ, ਪੋਸ਼ਣ ਸੰਬੰਧੀ ਵਿਟਾਮਿਨ, ਖਣਿਜ, ਐਮਿਨੋ ਐਸਿਡ ਅਤੇ ਫੈਟੀ ਐਸਿਡ ਆਦਿ ਨਾਲ ਸਬੰਧਤ ਵਿਸ਼ਲੇਸ਼ਨਾਤਮਕ ਸੇਵਾਵਾਂ ਮੁਹੱਈਆ ਕਰਵਾਏਗੀ।ਉਨਾਂ ਦੱਸਿਆ ਕਿ ਇਨਾਂ ਸੇਵਾਵਾਂ ਲਈ ਖਰਚਿਆਂ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੀ ਸੁਸਾਇਟੀ ਦੀ ਗਵਰਨਿੰਗ ਕੌਂਸਲ ਪ੍ਰਵਾਨਗੀ ਦੇਵੇਗੀ, ਜਿਸ ਦਾ ਭੁਗਤਾਨ ਬਿਨਾਂ ਕਿਸੇ ਟੈਂਡਰ ਪ੍ਰਕਿਰਿਆ ਦੇ ਸਬੰਧਤ ਵਿਭਾਗਾਂ ਅਤੇ ਰਾਜ ਦੀਆਂ ਹੋਰ ਸੰਸਥਾਵਾਂ ਏਜੰਸੀ ਤੋਂ ਲਈਆਂ ਜਾਣ ਵਾਲੀਆਂ ਸੇਵਾਵਾਂ ਬਦਲੇ ਕਰਨਗੀਆਂ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰਸ਼ਨਾਂ, ਸੁਸਾਇਟੀਆਂ ਅਤੇ ਸਹਿਕਾਰੀ ਸਮੂਹਾਂ ਨੂੰ ਪੀ.ਬੀ.ਟੀ.ਆਈ ਦੀਆਂ ਵਿਸ਼ਲੇਸ਼ਨਾਤਮਕ ਸੇਵਾਵਾਂ ਲਈ ਪਾਬੰਦ ਕੀਤਾ ਗਿਆ ਹੈ।ਪ੍ਰਾਈਵੇਟ ਲੈਬਾਰਟਰੀਆਂ ਦੀਆਂ ਸੇਵਾਵਾਂ ਸਿਰਫ ਤਾਂ ਹੀ ਲਈਆਂ ਜਾ ਸਕਦੀਆਂ ਹਨ ਜੇ ਲੋੜੀਂਦੀਆਂ ਸੇਵਾਵਾਂ ਏਜੰਸੀ ਵਲੋਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ।
           ਜ਼ਿਕਰਯੋਗ ਹੈ ਕਿ ਪੀ.ਬੀ.ਟੀ.ਆਈ ਨੇ ਸ਼ਹਿਦ ਦੀ ਪ੍ਰਮਾਣਿਕਤਾ ਅਤੇ ਪਰਖ ਸਹੂਲਤਾਂ ਦੇ ਨਾਲ-ਨਾਲ ਖੇਤੀ, ਖੁਰਾਕ ਅਤੇ ਵਾਤਾਵਰਣ ਖੇਤਰਾਂ ਲਈ ਇਕ ਛੱਤ ਹੇਠ ਵਿਆਪਕ ਵਿਸ਼ਲੇਸ਼ਨਾਤਮਕ ਸਹੂਲਤਾਂ ਦੀ ਸਥਾਪਤੀ ਰਾਹੀਂ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।ਇੰਕੁਬੇਟਰ ਦੀ ਸਮਰਥਾ ਅਤੇ ਪ੍ਰਾਪਤੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਇਸ ਨੂੰ ਐਲ.ਐਮ.ਓ / ਜੀ.ਐਮ.ਓ ਖੋਜ ਲਈ ਨੈਸ਼ਨਲ ਰੈਫਰਲ ਲੈਬਾਰਟਰੀ ਐਲਾਨਿਆ ਹੈ।   

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply