Tuesday, November 24, 2026

ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਬੈਂਚ ਪਰੈਸ ਮੁਕਾਬਲਾ ਕਰਵਾਇਆ ਗਿਆ

PPN24091436ਰਾਜਪੁਰਾ, 24 ਸਤੰਬਰ (ਡਾ. ਗੁਰਵਿੰਦਰ ਅਮਨ)- ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਰਾਜਪੁਰਾ ਤਹਿਸੀਲ ਵਿਖੇ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ। ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਵਿਚ ਸਿਹਤ ਸੰਭਾਲ ਲਈ  ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਤਹਿਤ 71 ਪਾਵਰ ਲਿਫਟਰਾਂ ਨੇ ਵੱਖ ਵੱਖ ਵਰਗਾਂ ਵਿਚ ਹਿਸਾ ਲਿਆ। ਜਿਸ ਵਿਚ 18 ਲੜਕੀਆਂ  ਨੇ ਸੋਨੇ ਦਾ ਤਮਗਾ ਅਤੇ 18 ਨੇ ਚਾਂਦੀ ਤੇ ਤਾਂਬੇ ਦੇ ਤਗਮੇ ਹਾਸਲ ਕੀਤੇ। ਇਸ ਮੋਕੇ ਇਨਾਮ ਵੰਡਣ ਦੀ ਰਸਮ ਕਾਮਨ ਵੇਲਥ ਜੇਤੂ ਸੁਖਵਿੰਦਰ ਸਿੰਘ ਨੇ ਅਦਾ ਕੀਤੀ। ਪੰਜਾਬ ਦੇ ਸਕੱਤਰ ਰਵਿੰਦਰ ਰੰਦੇਵ, ਮੰਗਾ ਰਾਮ, ਅਰੁਣ ਕਪੂਰ, ਰਿਕਾਰਡ ਹੋਲ੍ਡਰ ਅਜਿੰਦਰ ਪਾਲ ਸਿੰਘ ਲੱਕੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿਤੀ। ਇਸ ਮੋਕੇ ਰੋਟਰੀ ਕਲ`ਬ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਜੋਸ਼ੀ ਨੇ ਪੂਰਨ ਸ਼ਹ੍ਯੋਗ ਦੇਣ ਦਾ ਭਰੋਸਾ ਦਿਤਾ ਅਤੇ ਭਲਵਾਨਾਂ ਨੂੰ ਮਾਲੀ ਸਹਾਇਤਾ ਵੀ ਦਿਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply