Friday, July 31, 2026

ਮੇਅਰ ਰਿੰਟੂ ਵਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਨਗਰ ਨਿਗਮ ਦੇ ਮੁੱਖ ਦਫਤਰ ਰਣਜੀਤ ਐਵਨਿਊ ਵਿਖੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਆ PUNJ2809201912ਰਹੇ ਤਿਓਹਾਰਾਂ ਦੇ ਮੱਦੇਨਜ਼ਰ  ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਜਿਸ ਦੌਰਾਨ ਉਨਾਂ ਨੇ ਸਿਵਲ ਵਿਭਾਗ, ਓ.ਐਂਡ.ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਨੂੰ ਸਾਫ਼ ਸਾਫ਼ ਰੱਖਣ ਲਈ ਉਹ ਆਪਣੀਆਂ ਟੀਮਾਂ ਨੂੰ ਹੁਣ ਤੋਂ ਹੀ ਕੰਮ `ਤੇ ਲਗਾ ਦੇਣ।ਤਾਂ ਜੋ ਤਿਓਹਾਰਾਂ ਸਮੇਂ ਕਿਤੇ ਵੀ ਕੂੜੇ  ਦੇ ਢੇਰ, ਸੀਵਰੇਜ਼ ਜਾਮ ਨਹੀਂ ਹੋਵੇ, ਵਾਟਰ ਸਪਲਾਈ ਲੀਕੇਜ ਅਤੇ ਸੜਕਾਂ `ਤੇ ਖੱਡੇ ਦਿਖਾਈ ਨਾ ਦੇਣ।ਮੇਅਰ ਰਿੰਟੂ ਨੇ ਕਿਹਾ ਕਿ ਨਵਰਾਤਰੇ, ਦੁਸ਼ਹਿਰਾ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮ ਦਾਸ ਜੀ, ਦੀਵਾਲੀ, ਸ੍ਰੀ ਵਾਲਮੀਕ ਪ੍ਰਗਟ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਗੁਰੂ ਨਗਰੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਣ ਵਾਲੇ ਹਨ।ਉਨ੍ਹਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸੇਵਾ ਦੇ ਇਸ ਕਾਰਜ਼ ਵਿੱਚ ਮਿਹਨਤ ਤੇ ਜਿੰਮੇਵਾਰੀ ਨਾਲ ਹਿੱਸਾ ਪਾਈਏ।
     ਮੇਅਰ ਰਿੰਟੂ ਨੇ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਦੀਵਾਲੀ ਤੱਕ ਸਟਰੀਟ ਲਾਈਟ ਸਬੰਧੀ ਵੀ ਕੋਈ ਸ਼ਿਕਾਇਤ ਨਹੀਂ ਮਿਲਣੀ ਚਾਹੀਦੀ ਹੈ।ਧਾਰਮਿਕ ਸਥਾਨਾਂ ਦੇ ਬਾਹਰ ਸਾਫ਼-ਸਫਾਈ ਰੋਜ਼ਾਨਾ ਕੀਤੀ ਜਾਵੇ ਇਹਨਾਂ ਸਥਾਨਾਂ `ਤੇ  ਗੰਦਗੀ ਦੀਆਂ ਕਿਤੇ ਸ਼ਿਕਾਇਤ ਮਿਲੀ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪੋ-ਆਪਣੇ ਵਿਭਾਗਾਂ ਦੀ ਰਿਕਵਰੀ ਵੱਲ ਵੀ ਪੂਰਾ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਸਿਹਤ ਅਧਿਕਾਰੀ ਡਾ. ਅਜਯ ਕੰਵਰ, ਚੀਫ ਸੈਨੇਟਰੀ ਇੰਸਪੈਕਟਰ ਸਾਹਿਲ ਮਲਹੋਤਰਾ, ਮਲਕੀਅਤ ਸਿੰਘ, ਐਸ.ਈ ਸਿਵਲ ਨਵਤੇਜ ਸਿੰਘ, ਐਕਸੀਅਨ ਸੰਦੀਪ ਸਿੰਘ, ਸੰਜੈ ਕੰਵਰ ਆਦਿ ਮੌਜੂਦ ਸਨ।
ਮੇਅਰ ਰਿੰਟੂ ਨੇ ਨਿਗਮ ਦੇ ਕੰਮਕਾਜ਼ ਨੂਮ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈਆਂ ਗਈਆਂ ਸਬ ਕਮੇਟੀਆਂ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਨਾਲ ਵੀ ਬੈਠਕ ਕੀਤੀ।ਇਸ ਦੌਰਾਨ ਵੱਖ-ਵੱਖ ਸੀਨੀ. ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਸਬ ਕਮੇਟੀਆਂ ਦੇ ਚੇਅਰਮੈਨ ਅਸ਼ਵਨੀ ਕਾਲੇਸ਼ਾਹ, ਮਹੇਸ਼ ਖੰਨਾ, ਦਲਵੀਰ ਸਿੰਘ ਮੰਮਣਕੇ, ਜੀਤ ਸਿੰਘ ਭਾਟੀਆ, ਰਮਨ ਰੰਮੀ, ਨਵਦੀਪ ਹੁੰਦਲ, ਜਤਿੰਦਰ ਕੌਰ ਆਦਿ ਮੌਜੂਦ ਸਨ।  ਬੈਠਕ ਵਿੱਚ ਮੇਅਰ ਰਿੰਟੂ ਨੇ ਚੇਅਰਮੈਨਾਂ ਨੂੰ ਕਿਹਾ ਕਿ ਉਹਾ ਆਪਣੇ ਵਿਭਾਗਾਂ ਦੀ ਕਾਰਜ਼ਪ੍ਰਣਾਲੀ ਵਿੱਚ ਸੁਧਾਰ ਲ਼ਿਆ ਕੇ ਰੈਵਨਿਊ ਦੀ ਰਿਕਵਰੀ `ਤੇ ਜ਼ੋਰ ਲਗਾਉਣ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply