Monday, March 30, 2026

ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਲਗਾਇਆ ਸਾਇੰਸ ਮੇਲਾ

ਮਲੋਟ, 28 ਸਤੰਬਰ (ਪੰਜਾਬ ਪੋਸਟ – ਗਰਗ) – ਸਿੱਖਿਆ ਦੀਆਂ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ PUNJ2809201911ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਾਇੰਸ ਮੇਲਾ ਲਗਾਇਆ ਗਿਆ। ਜਿਸ ਵਿੱਚ ਸ਼ਹਿਰ ਦੇ ਉਘੇ ਸਮਾਜ ਸੇਵਿਕਾ ਸ਼ਿਲਪਾ ਗੋਇਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਮੇਲੇ ਵਿੱਚ ਲਗਭਗ 150 ਵਿਦਿਆਰਥਣਾਂ ਨੇ ਭਾਗ ਲਿਆ।ਉਨਾਂ ਨੇ ਸਾਇੰਸ ਨਾਲ ਸਬੰਧਤ ਮਾਡਲ, ਚਾਰਟ ਅਤੇ ਕਿਰਿਆਵਾਂ ਤਿਆਰ ਕੀਤੀਆਂ।ਇਸ ਮੇਲੇ ਨੂੰ ਦੇਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ, ਟੀ.ਬੀ ਸੀਨੀਅਰ ਸੈਕੰਡਰੀ ਸਕੂਲ ਮਲੋਟ, ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ, ਕੇ.ਸੀ ਸਕੂਲ ਮਲੋਟ ਸਾਇੰਸ, ਮੈਥ ਅਧਿਆਪਕਾਂ ਅਤੇ ਲਗਭਗ 100 ਵਿਦਿਆਰਥੀ ਨੇ ਮੇਲਾ ਦੇਖਿਆ।ਬਲਰਾਜ ਸਿੰਘ ਬੀ.ਐਮ, ਸ੍ਰੀਮਤੀ ਸ਼ਿਮਲਾ ਬਾਂਸਲ ਐਮ.ਸੀ, ਸਿਮਰਨ ਕੌਰ ਚੇਅਰਪਰਸਨ ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ, ਹਿੰਮਤ ਸਿੰਘ ਸਰਪ੍ਰਸਤ ਟੀਚਰ ਯੂਨੀਅਨ, ਮਨੋਜ ਕੁਮਾਰ ਪੱਤਰਕਾਰ, ਲਖਵਿੰਦਰ ਸਿੰਘ ਬਰਾੜ ਪੱਤਰਕਾਰ ਤੇ ਸਕੂਲ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਹੋਏ।
            ਪ੍ਰਿੰਸੀਪਲ ਵਿਜੈ ਗਰਗ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ ਦਾ ਸਵਾਗਤ ਕੀਤਾ।ਵਧੀਆ ਪ੍ਰਬੰਧ ਕਰਨ ਤੇ ਸਾਇੰਸ ਅਧਿਆਪਕ ਮੈਡਮ ਰਵਿੰਦਰ ਪਾਲ ਕੌਰ, ਮੈਡਮ ਨਿਧਾ ਨਾਰੰਗ, ਮੈਡਮ ਸੁਨੀਤਾ ਰਾਣੀ ਅਤੇ ਰੌਸ਼ਨ ਸਿੰਘ ਨੂੰ ਵਧਾਈ ਦਿੱਤੀ।ਮੁੱਖ ਮਹਿਮਾਨ ਸ੍ਰੀਮਤੀ ਸ਼ਿਲਪਾ ਗੋਇਲ ਅਤੇ ਸ੍ਰੀਮਤੀ ਸੁਨੀਤਾ ਬੁਲੰਦੀ ਪ੍ਰਿੰਸੀਪਲ ਸ.ਸ.ਸ.ਸ. (ਲੜਕੇ) ਮਲੋਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
  

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply