Friday, May 1, 2026

ਨੇਪਾਲ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਯਾਦਗਾਰੀ ਸਿੱਕੇ ਜਾਰੀ

ਕਾਠਮੰਡੂ ’ਚ ਸਿੱਖ ਵਿਰਾਸਤ ਸਬੰਧੀ ਪੁਸਤਕ ਵੀ ਕੀਤੀ ਲੋਕ ਅਰਪਿਤ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ PUNJ2909201923ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਤਿਕਾਰ ਵਜੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ।ਇਹ ਸਿੱਕੇ 2500, 1000 ਤੇ 100 ਰੁਪਏ ਦੇ ਹਨ।ਇਸ ਤੋਂ ਇਲਾਵਾ ਕਾਠਮੰਡੂ (ਨੇਪਾਲ) ਸਥਿਤ ਭਾਰਤੀ ਦੂਤਾਵਾਸ ਵੱਲੋਂ ਨੇਪਾਲ ਦੀ ਸਿੱਖ ਵਿਰਸਤ ਨੂੰ ਰੂਪਮਾਨ ਕਰਦੀ ਇੱਕ ਪੁਸਤਕ ਵੀ ਸੰਗਤ ਅਰਪਣ ਕੀਤੀ ਗਈ ਹੈ।
    ਬੀਤੀ ਰਾਤ ਕਾਠਮੰਡੂ ’ਚ ਭਾਰਤੀ ਦੂਤਾਵਾਸ ਵੱਲੋਂ ਨੇਪਾਲ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਉਚੇਚੇ ਸਮਾਗਮ ਦੌਰਾਨ ਇਹ ਸਿੱਕੇ ਤੇ ਪੁਸਤਕ ਜਾਰੀ ਕਰਨ ਦੀ ਰਸਮ ਹੋਈ। ਇਸ ਸਮਗਾਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ  ਗੋਬਿੰਦ ਸਿੰਘ ਲੌਂਗੋਵਾਲ, ਨੇਪਾਲ ਰਾਸ਼ਟਰ ਬੈਂਕ ਦੇ ਗਵਰਨਰ ਸ੍ਰੀ ਚਿਰੰਜੀ ਬੀ ਨੇਪਾਲ, ਭਾਰਤੀ ਅੰਬੈਸਡਰ ਮਨਜੀਵ ਸਿੰਘ ਪੁਰੀ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ. ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਭਾਈ ਗੁਰਚਰਨ ਸਿੰਘ ਗਰੇਵਾਲ ਤੇ ਮਹੰਤ ਮਨਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
    ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ  ਲੌਂਗੋਵਾਲ ਤੇ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੇਪਾਲ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਪੁਰਬ ਦੀ ਯਾਦ ਸੰਗਤਾਂ ਦੇ ਮਨਾਂ ਵਿਚ ਸਦਾ ਵੱਸਦੀ ਰਹੇਗੀ।ਨੇਪਾਲ ਰਾਸ਼ਟਰੀ ਬੈਂਕ ਦੇ ਗਵਰਨਰ ਸ੍ਰੀ ਚਿਰੰਜੀ ਬੀ ਨੇਪਾਲ ਨੇ ਕਿਹਾ ਕਿ ਸਿੱਖਾਂ ਦੀ ਨੇਪਾਲ ਨਾਲ ਸਾਂਝ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੈ ਅਤੇ ਅੱਜ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਯਾਦ ਵਿਚ ਸਿੱਕੇ ਜਾਰੀ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ। ਕਾਠਮੰਡੂ ਵਿਚ ਭਾਰਤੀ ਅੰਬੈਸਡਰ ਮਨਜੀਵ ਸਿੰਘ ਪੁਰੀ ਨੇ ਵੀ ਸਿੱਖ ਜਗਤ ਨੂੰ ਗੁਰੂ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਿੱਖ ਸ਼ਖਸੀਅਤਾਂ ਦੇ ਸਮਾਗਮ ਦੌਰਾਨ ਪੁੱਜਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਉਹ ਹਮੇਸ਼ਾਂ ਯਾਦ ਰੱਖਣਗੇ।ਪੁਰੀ ਨੇ ਆਸ ਪ੍ਰਗਟਾਈ ਕਿ ਨੇਪਾਲ ਦੀ ਸਿੱਖ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਲਈ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਪੁਸਤਕ ਜਰੂਰ ਕਾਰਗਰ ਸਾਬਤ ਹੋਵੇਗੀ।
    ਇਸ ਮੌਕੇ ਭਾਰਤੀ ਦੂਤਾਵਾਸ ਦੇ ਸਕੱਤਰ ਡਾ. ਪ੍ਰਭਜੀਤ ਸਿੰਘ ਗੁਲਾਟੀ, ਸੁਖਦੇਬ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਸਥਾਨਕ ਸਿੱਖ ਆਗੂ ਪ੍ਰੀਤਮ ਸਿੰਘ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply