ਦਾਜ ਦੇ ਭੁੱਖੇ ਲੋਭੀ ਫੁੱਲਾਂ ਵਰਗੀਆਂ
ਕੋਮਲ ਧੀਆਂ ਰੋਜ਼ ਹੀ ਸਾੜੀ ਜਾਂਦੇ ਆ।
ਗਰੀਬ ਭੁੱਖ ਨਾਲ ਮਰਦੇ ਨੇ
ਧਰਮ ਸਥਾਨਾਂ `ਤੇ ਲੋਕ ਸੋਨਾ ਚਾੜੀ ਜਾਂਦੇ ਆ।
ਬੰਦੇ ਦੀ ਸ਼ਰਧਾ ਏ, ਧਰਮ ਦੇ
ਪੁਜਾਰੀ ਰੱਬ ਦੇ ਨਾਂ `ਤੇ ਹੱਥ ਅੱਡੀ ਜਾਂਦੇ ਆ।
ਹਰ ਪਾਸੇ ਧਰਮ ਦਾ ਸ਼ੋਰ ਸ਼ਰਾਬਾ ਪੈਦਾ ਕਰਕੇ,
ਸਾਧ ਬੂਬਨੇ ਬੁੱਲ੍ਹੇ ਵੱਢੀ ਜਾਂਦੇ ਆ।
ਭਵਿੱਖ ਬਣਾਉਣ ਦੇ ਚੱਕਰਾਂ `ਚ ਲੋਕ,
ਆਪਣੇ ਧੀਆਂ ਪੁੱਤਰਾਂ ਨੂੰ ਮੁਲਖ ਬਾਹਰਲੇ ਕੱਢੀ ਜਾਂਦੇ ਆ।
ਭਈਏ ਹੁਣ ਖੇਤਾਂ `ਚ ਕੰਮ ਕਰਦੇ ਨੇ,
ਪਰ ਫੁਕਰਪੁਣੇ `ਚ ਜੱਟ ਸਭ ਛੱਡੀ ਜਾਂਦੇ ਆ।
ਜੋ ਕੁੱਝ ਵੀ ਪੰਜਾਬ `ਚ ਹੋ ਰਿਹਾ ਸੰਧੂ ਬੁਰਜ ਵਾਲਿਆ,
ਆਖਿਰ ਨੂੰ ਮੁੱਲ ਤਾਰਨਾ ਪੈਣਾ ਏ।
ਕਾਨੂੰਨ ਦੇ ਘਾੜੇ ਘੜਦੇ ਜਿਹੜੇ ਨਿੱਤ ਕਾਨੂੰਨ ਨਵੇਂ,
ਆਖੀਰ ਮਾੜੇ ਦੇ ਗਲ ਵਿੱਚ ਰੱਸਾ ਪੈਣਾ ਏ।
ਬਲਤੇਜ ਸੰਧੂ ਬੁਰਜ
ਬਠਿੰਡਾ
ਮੋ – 94658 18158