Friday, September 18, 2026

ਵੇ ਹੜ੍ਹਾ ਕਦੋਂ ਜਿਉਣਾ ਮੈਂ…

FLood4ਜਾਣਾ ਨਹੀਂ ਅੱਗੇ ਹੁਣ ਨਾ ਮੈਂ ਰੁਕ ਰੁਕ ਬਹਿਣਾ
ਜਜ਼ਬਾਤ ਵੀ ਮੇਰੇ ਡੁੱਬ ਗਏ ਮੈਂ ਵੀ ਮਰ ਮਿਟ ਰਹਿਣਾ।

ਮਿੱਟੀ ਵਿੱਚ ਆ ਗਿਆ ਸੀ ਤਾਂ ਕੱਚਾ ਘਰ ਸੀ
ਉਮਰ ਲੰਘਾਉਣੀ ਸੀ ਜਿਥੇ ਹੁਣ ਲੱਗਣਾ ਉਹ ਫੜ ਹੀ।

ਬੇ ਘਰ ਹੋਏ ਨੇ ਜਿੰਦਗੀ ਦੇ ਫਾਸਲੇ
ਜਿੱਥੇ ਮਾਂ ਲਾਉਂਦੀ ਸੀ ਰੋਟੀਆਂ ਜੋੜਾਂ ਕਿਥੋਂ ਦਾਜ ਮੈਂ।

ਮਰੇ ਹੋਏ ਪਸ਼ੂਆਂ ਨੂੰ ਰੂਹੇ ਮਿੱਟੀ ਵਿੱਚੋਂ ਲੱਭ ਲੈ
ਰੋਟੀ ਦਾ ਵਸੀਲਾ ਕੋਈ ਜਾਂ ਜਾਨ ਹੀ ਕੱਢ ਲੈ।

ਮੰਜ਼ੀ ਬੁਣੀ ਬਾਣ ਦੀ ਜਿਹਦੇ ਪਾਵੇ ਭੂਰੇ ਭੂਰੇ ਸੀ
ਬਣ ਸਾਗਰਾਂ `ਚ ਰੁਲੀ ਕਿੱਦਾਂ ਕਿਨਾਰੇ ਕਿੱਥੋਂ ਦੱਬ ਲਾਂ।

ਹੜਾਂ ਦਿਆਂ ਪਾਣੀਆਂ `ਚ ਵਿਹਲੀ ਕਿਸ਼ਤੀਆਂ ਮੈਂ ਛੱਡਦਾ
ਡਾਇਰੀ ਗੁੰਮ ਹੋ ਗਈ ਜਿਹੜੀ ਮੈਂ ਪੇਜ਼ ਕਿਥੋ ਕੱਢ ਲਾਂ।

ਕਿੱਕਰਾਂ ਤੇ ਟਾਹਲੀਆਂ ਹੁਣ ਹੋਈਆਂ ਜੋ ਨਿੱਕੀਆਂ
ਆਲਣਾ ਬਣਾਇਆ ਜਿਥੇ ਨਾ ਦਿਲ ਬੇ ਫਿਕਰਾ।

ਗੁਰੂ ਘਰ ਸੀ ਜਿਥੇ ਦਰ ਮੱਥਾ ਟੇਕਦੀ
ਕੋਈ ਹੋਰ ਵੀ ਰੱਬ ਹੈ ਪਾਣੀ ਚੋਂ ਅੱਗ ਸੇਕਦੀ।
Jamuna Singh

 
ਜਮਨਾ ਸਿੰਘ
ਗੋਬਿੰਦਗੜ।
ਮੋ – 98724 62794

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply