ਮਾਂ ਬੋਲੀ ਪੰਜਾਬੀ ਸਾਡੀ ,
ਸ਼ੁਰੂ ਤੋਂ ਸਾਨੂੰ ਪਾਲ਼ਦੀ ਆਈ ,
ਗੁਰੂਆਂ ਦਿੱਤਾ ਅਨਮੋਲ ਖਜ਼ਾਨਾ,
ਜੀਹਨੇ ਜ਼ਿੰਦਗੀ ਦੀ ਸੇਧ ਸਿਖਾਈ।
ਹਿੰਦੀ, ਅੰਗਰੇਜ਼ੀ ਬੋਲਣੀ,
ਨੌਜਵਾਨ ਫ਼ਖਰ ਮਹਿਸੂਸ ਨੇ ਕਰਦੇ,
ਅੰਕਲ ਆਂਟੀ ਸ਼ਬਦਾਂ ਨੇ,
ਚਾਚੇ ਤਾਏ ਸਭ ਸੂਲੀ ਧਰਤੇ।
ਕਾਂ ਹੰਸ ਦੀ ਚਾਲ ਚੱਲਦਾ ,
ਇਧਰ ਉਧਰ ਰੁਲਿਆ,
ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ,
ਆਪਣਾ ਆਪ ਹੈ ਭੁੱਲਿਆ।
“ਇੰਦਰ” ਆਜਾ ਅੱਗੇ ਵਧ ਕੇ ,
ਤੂ ਨਾ ਬੈਠ ਹੱਥ `ਤੇ ਹੱਥ ਧਰ ਕੇ,
ਪੰਜਾਬ ਪੰਜਾਬੀ ਨੂੰ ਅਸੀਂ ਬਚਾਉਣਾ,
ਫੁੱਲਾਂ ਦੀ ਸੇਜ਼ ਵਿਛਾ ਕੇ ,
ਅੰਬਰਾਂ `ਤੇ ਹੈ ਪਹੁੰਚਾਉਣਾ।
ਇੰਦਰਜੀਤ ਸਿੰਘ “ਅਖਾੜਾ”
ਪਿੰਡ ਤੇ ਡਾਕਖਾਨਾ ਅਖਾੜਾ
ਜਿਲ੍ਹਾ -ਲੁਧਿਆਣਾ
ਮੋ – 96466 47728