Monday, July 6, 2026

ਰੱਤੋਕੇ ਸਕੂਲ ਨੇ ਜਿੱਤੀ ਓਵਰਆਲ ਟਰਾਫੀ

ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਬਲਾਕ ਚੀਮਾਂ ਦੀਆਂ ਬਲਾਕ ਪੱਧਰੀ ਖੇਡਾਂ ਜਖੇਪਲ ਵਿਖੇ ਸਮਾਪਤ PUNJ3009201906ਹੋਈਆਂ।ਜਿਨ੍ਹਾਂ ਵਿੱਚ ਬਲਾਕ ਦੇ ਸਾਰੇ ਸੈਂਟਰਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਇਸ ਵਾਰ ਫਿਰ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ।ਰੱਤੋਕੇ ਸਕੂਲ ਦੀ ਖਿਡਾਰਣ ਨਵਦੀਪ ਕੌਰ ਨੇ 400 ਮੀਟਰ, ਖੁਸ਼ਪ੍ਰੀਤ ਕੌਰ ਨੇ 600 ਮੀਟਰ ਦੌੜ ਵਿੱਚ ਗੋਲਡ ਮੈਡਲ, ਮਹਿਕਪ੍ਰੀਤ ਕੌਰ ਨੇ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮੁੰਡਿਆਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਇਸੇ ਸਕੂਲ ਦੇ ਸਹਿਲਪਰੀਤ ਸਿੰਘ ਨੇ 200 ਅਤੇ 600 ਮੀਟਰ ਦੌੜ ਵਿੱਚ ਸੋਨੇ ਦਾ, ਗੁਰਜੀਤ ਸਿੰਘ ਨੇ 100 ਮੀਟਰ `ਚ ਤਾਂਬੇ ਦਾ, ਹਰਮਨਪ੍ਰੀਤ ਨੇ 400 ਮੀਟਰ `ਚ ਤਾਂਬੇ ਦਾ ਮੈਡਲ ਜਿੱਤਿਆ। ਹਰਮਨਪ੍ਰੀਤ ਸਿੰਘ ਨੇ ਹੀ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਵੀ ਹਾਸਿਲ ਕੀਤਾ।ਖੋ-ਖੋ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਰੱਤੋਕੇ ਦੇ ਖਿਡਾਰੀਆਂ ਨੇ ਸਭ ਸਕੂਲਾਂ ਦੇ ਖਿਡਾਰੀਆਂ ਨੂੰ ਪਛਾੜਦਿਆਂ ਸੋਨ ਤਮਗੇ ਜਿੱਤੇ।ਰੱਸੀ ਟੱਪਣ ਮੁਕਾਬਲੇ ਵਿੱਚ ਰੱਤੋਕੇ ਦੇ ਮੁੰਡੇ ਅਤੇ ਕੁੜੀਆਂ ਨੇ 8 ਮੁਕਾਬਲੇ ਆਪਣੇ ਨਾਮ ਕੀਤੇ। ਰੱਸੀ ਟੱਪਣ ਮੁਕਾਬਲੇ ਵਿੱਚ ਸੁਖਲਵ ਨੇ ਫਰੀ ਸਟਾਈਲ, ਜੋਬਨਪ੍ਰੀਤ ਨੇ ਡਬਲ ਅੰਡਰ, ਅਰਸ਼ਦੀਪ ਨੇ ਸਿੰਪਲ ਅਤੇ ਸਤਵਿੰਦਰ ਨੇ ਜੌਗਿੰਗ ਵਿੱਚ ਸੋਨੇ ਦੇ ਮੈਡਲ ਹਾਸਿਲ ਕੀਤੇ।ਕੁੜੀਆਂ ਵਿਚੋਂ ਨੀਸ਼ਾ ਨੇ ਜੌਗਿੰਗ ਅਤੇ ਡਬਲ ਅੰਡਰ, ਖੁਸ਼ਪ੍ਰੀਤ ਨੇ ਸਿੰਪਲ, ਮਹਿਕਪ੍ਰੀਤ ਕੌਰ ਨੇ ਫਰੀ ਸਟਾਈਲ ਮੁਕਾਬਲੇ ਵਿੱਚ ਸੋਨੇ ਦੇ ਤਮਗੇ ਜਿੱਤੇ। ਰੱਸਾ ਖਿੱਚਣ ਮੁਕਾਬਲੇ ਵਿੱਚ ਰੱਤੋਕੇ ਦੇ ਖਿਡਾਰੀਆਂ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਪਿੰਡ ਪਹੁੰਚਣ `ਤੇ ਖਿਡਾਰੀਆਂ ਦਾ ਸਵਾਗਤ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਨੇ ਕੀਤਾ।ਸਰਪੰਚ ਕੁਲਦੀਪ ਕੌਰ ਨੇ ਸਕੂਲ ਸਟਾਫ ਅਤੇ ਖਿਡਾਰੀਆਂ ਦੀ ਬਹੁਤ ਤਾਰੀਫ਼ ਕੀਤੀ।
            ਇਸ ਮੌਕੇ ਹੋਰਨਾਂ ਤੋ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਬੱਲੀ, ਗਿਆਨ ਸਿੰਘ ਭੁੱਲਰ, ਵੀਰਪਾਲ ਸਿੰਘ, ਵਿਜੇ ਕੁਮਾਰ, ਸਾਹਿਬ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply