ਲੌਂਗੋਵਾਲ, 30 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ,
ਸੰਗਰੂਰ, ਸੰਗਰੂਰ-1 ਦੀ ਕਾਰਗੁਜ਼ਾਰੀ ਬਾਕਮਾਲ ਰਹੀ। ਸਕੂਲ ਨੇ ਸ਼ਤਰੰਜ ਲੜਕੀਆਂ, ਸ਼ਤਰੰਜ ਲੜਕੇ, ਯੋਗ ਲੜਕੀਆਂ, ਯੋਗ ਲੜਕੇ, ਯੋਗ ਰਿਧਮਿਕ ਲੜਕੇ, ਯੋਗ ਰਿਧਮਿਕ ਲੜਕੀਆਂ, ਕਰਾਟੇ ਲੜਕੇ, ਕਰਾਟੇ ਲੜਕੀਆਂ ਆਦਿ ਖੇਡਾਂ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ।ਇਸ ਤੋਂ ਇਲਾਵਾ ਸਕੂਲ ਦੀ ਲੜਕੀ ਪ੍ਰੀਤੀ ਕੁਮਾਰੀ ਨੇ ਵੀ ਲੰਮੀ ਛਾਲ਼ ਵਿਚੋਂ ਦੂਸਰਾ ਅਤੇ ਗੋਲ਼ਾ ਸੁੱਟਣ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਾਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਪੇਂਟਿੰਗ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਸੀ।ਖੇਡਾਂ ਵਿਚੋਂ ਪ੍ਰਾਪਤੀਆਂ ਕਰਕੇ ਆਉਣ ਵਾਲ਼ੇ ਬੱਚਿਆਂ ਦਾ ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਸਕੂਲ ਪਹੁੰਚਣ `ਤੇ ਸਵਾਗਤ ਕੀਤਾ ਗਿਆ।ਜੇਤੂ ਬੱਚਿਆਂ ਦਾ ਪੂਰਨ ਸਿੰਘ, ਕਰਾਟੇ ਕੋਚ (ਪੀ.ਐਸ ਇੰਟਰਨੈਸ਼ਨਲ ਅਕੈਡਮੀ) ਵਲੋਂ ਸਨਮਾਨ ਕੀਤਾ ਗਿਆ।ਉਹਨਾਂ ਨੇ ਬੱਚਿਆਂ ਨੂੰ ਸ਼ੁਭ ਇਛਾਵਾਂ ਦੇਣ ਦੇ ਨਾਲ਼-ਨਾਲ਼ ਸਵੈ-ਰੱਖਿਆ ਦੇ ਵੀ ਕਈ ਗੁਰ ਸਿਖਾਏ।ਸਕੂਲ ਮੁਖੀ ਪ੍ਰਕਾਸ਼ ਰਾਣੀ ਨੇ ਦੱਸਿਆ ਕਿ ਇਹ ਬੱਚੇ ਖੇਡਾਂ ਦੇ ਨਾਲ਼-ਨਾਲ਼ ਬਾਕੀ ਖੇਤਰਾਂ ਵਿੱਚ ਵੀ ਬਹੁਤ ਵਧੀਆ ਹਨ।ਉਹਨਾਂ ਪੂਰਨ ਸਿੰਘ ਅਤੇ ਮਾਪਿਆਂ ਦਾ ਸਕੂਲ ਆਉਣ `ਤੇ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸਕੂਲ ਨਾਲ਼ ਜੁੜੇ ਰਹਿਣ ਲਈ ਕਿਹਾ।
ਇਸ ਮੌਕੇ ਮਾਪੇ, ਕਮੇਟੀ ਮੈਂਬਰ ਅਤੇ ਸਮੂਹ ਸਟਾਫ਼ ਰਾਜਿੰਦਰ ਕੌਰ, ਅਮਨਦੀਪ ਕੌਰ, ਜਸਵੀਰ ਕੌਰ, ਜਸਵੀਰ ਕੌਰ ਅਤੇ ਨਿਸ਼ਾ ਰਾਣੀ (ਲੇਡੀ ਕੱਬ ਮਾਸਟਰ) ਮੌਜੂਦ ਰਹੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media