Monday, November 23, 2026

ਕੈਬਨਿਟ ਮੰਤਰੀ ਸੋਨੀ ਵਲੋਂ 1033ਵਾਂ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ  ਪੀਪਲ ਫਾਰ PUNJ3009201924ਸੁਸਾਇਟੀ ਸੰਸਥਾ ਵਲੋਂ ਲਗਾਏ ਗਏ ਕੱਟੜਾ ਮੋਤੀ ਰਾਮ ਵਿਖੇ ਕੰਵਰ ਹਸਪਤਾਲ ਵਿਖੇ ਲਗਾਏ ਗਏ 1033ਵੇਂ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ।ਇਸ ਮੈਡੀਕਲ ਕੈਂਪ ਵਿੱਚ 300 ਵਿਅਕਤੀਆਂ ਨੂੰ ਮੁਫ਼ਤ ਐਨਕਾਂ ਦਵਾਈਆਂ ਵੰਡੀਆਂ ਗਈਆਂ ਅਤੇ 50 ਲੋਕਾਂ ਦੇ ਬਲੱਡ ਸ਼ੁਗਰ ਦੀ ਜਾਂਚ ਕੀਤੀ।ਕੈਂਪ ਵਿੱਚ ਡਾ. ਹਰਦਾਸ ਸਿੰਘ ਦੀ ਟੀਮ, ਡਾ. ਹਰਪ੍ਰੀਤ ਧਵਨ, ਡਾ. ਗੁਲਾਟੀ, ਡਾ. ਸੁਨੀਲ, ਡਾ. ਰਜਨੀ ਢੀਂਗਰਾ, ਡਾ. ਰਾਘਵ ਸ਼ਰਮਾ, ਡਾ. ਸੂਰਜ ਦੀਵਾਨ ਨੇ ਮਰੀਜਾਂ ਦਾ ਚੈਕਅੱਪ ਕੀਤਾ।ਸੋਨੀ ਨੇ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣਾ ਦਾ ਵਾਅਦਾ ਵੀ ਕੀਤਾ।
    ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਪੀਪਲ ਫਾਰ ਸੁਸਾਇਟੀ ਕੰਵਰ ਰਜਿੰਦਰ ਸਿੰਘ ਐਡਵੋਕੇਟ, ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਕਾ, ਦੀਪਕ ਪਸਰੀਚਾ, ਰਵਿੰਦਰ ਖੰਨਾ, ਵਿਨੋਦ ਧਵਨ, ਕਮਲ ਓਮਟ, ਗਗਨਦੀਪ ਸਿੰਘ, ਸੁਨੀਲ ਭੱਲਾ, ਹਰੀਸ਼ ਪੱਪੂ, ਸੁਰਿੰਦਰ ਭੱਲਾ ਅਤੇ ਸੋਹਨ ਮੈਂਬਰ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply