ਅੰਮ੍ਰਿਤਸਰ `ਚ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਜਾਰੀ ਰਹਿਣਗੇ ਯਤਨ -ਔਜਲਾ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ
ਅਤੇ ਇਥੋਂ ਨਵੀਆਂ ਉਡਾਨਾਂ ਸ਼ੁਰੂ ਕਰਨ ਲਈ ਲਗਾਤਾਰ ਯਤਨ ਕਰ ਰਹੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਸ਼ਹਿਰ ਦੇ ਹੋਟਲ ਮਾਲਕਾਂ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ
ਔਜਲਾ ਨੇ ਮਿਲੇ ਇਸ ਪਿਆਰ ਲਈ ਹੋਟਲ ਮਾਲਕਾ ਦਾ ਧੰਨਵਾਦ ਕਰਦਿਆਂ ਵਾਅਦਾ ਵੀ ਕੀਤਾ ਕਿ ਅੰਮ੍ਰਿਤਸਰ ਵਿਚ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਯਤਨ ਜਾਰੀ ਰਹਿਣਗੇ।ਚਾਹੇ ਇਹ ਹਵਾਈ ਅੱਡੇ ਦਾ ਮੁੱਦਾ ਹੋਵੇ, ਰੇਲਵੇ ਸਟੇਸ਼ਨ ਦਾ, ਅੰਤਰਾਸ਼ਟਰੀ ਸਰਹੱਦ ਰਸਤੇ ਵਪਾਰ ਖੋਲਣ ਦਾ ਜਾਂ ਸ਼ਹਿਰ ਨੂੰ ਖੂਬਸੂਰਤ ਬਣਾਉਣ ਨਾਲ ਸਬੰਧਤ ਹੋਣ। ਉਨਾਂ ਹੋਟਲ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਹੋਟਲਾਂ ਵਿਚ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਕਿਰਾਏ ਵੀ ਹੋਟਲ ਦੇ ਪੱਧਰ ਅਨੁਸਾਰ ਬਰਾਬਰ ਰੱਖਣ, ਨਾ ਕਿ ਸੀਜ਼ਨ ਦੀ ਮੰਗ ਅਨੁਸਾਰ ਵਾਧੇ ਕਰਕੇ ਸੈਲਾਨੀਆਂ ਨੂੰ ਪਰੇਸ਼ਾਨ ਕੀਤਾ ਜਾਵੇ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਗਾਹਕ ਦੀ ਫੀਡ ਬੈਕ ਮਿੰਟਾਂ ਤੇ ਸਕਿੰਟਾਂ ਵਿੱਚ ਲੱਖਾਂ ਲੋਕਾਂ ਤੱਕ ਪੁੱਜ ਜਾਂਦੀ ਹੈ।ਜੇਕਰ ਗਾਹਕ ਨਾਲ ਮਾੜਾ ਵਰਤਾਉ ਕਰੋਗੇ ਤਾਂ ਸੈਰ ਸਪਾਟਾ ਸਨਅਤ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।
ਔਜਲਾ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਵਲੋਂ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਤੱਕ ਦੁਕਾਨਾਂ ਨੂੰ ਇਕੋ ਜਿਹੀ ਦਿੱਖ ਦੇਣ ਲਈ ਕੰਮ ਜੰਗੀ ਪੱਧਰ `ਤੇ ਜਾਰੀ ਹੈ ਅਤੇ ਆਸ ਹੈ ਕਿ ਇਹ ਕੰਮ ਨਵੇਂ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ।ਉਨਾਂ ਕਿਹਾ ਕਿ ਇਸ ਨਾਲ ਬਾਜ਼ਾਰ ਦੀ ਪੁਰਾਤਨ ਦਿੱਖ ਨਿਕਲ ਕੇ ਸਾਹਮਣੇ ਆਵੇਗੀ, ਜੋ ਕਿ ਸੈਲਾਨੀਆਂ ਨੂੰ ਆਪਣੇ ਵੱਲ ਖਿੱਚੇਗੀ।ਹੋਟਲਾਂ ਦੇ ਨਾਲ-ਨਾਲ ਦੁਕਾਨਦਾਰਾਂ ਦੇ ਕਾਰੋਬਾਰ ਵਿਚ ਵੀ ਵਾਧਾ ਹੋਵੇਗਾ।ਔਜਲਾ ਨੇ ਸ਼ਹਿਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਘਰ ਅਤੇ ਕਾਰੋਬਾਰੀ ਸਥਾਨ ਦੇ ਆਲੇ-ਦੁਆਲੇ ਸੰੁਦਰ ਦਰਖਤ ਲਗਾਉਣ ਤੇ ਸਫਾਈ ਰੱਖਣ ਦੀ ਅਪੀਲ ਵੀ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media