ਸੁਲਤਾਨਪੁਰ ਲੋਧੀ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਵਲੋਂ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ `ਚ ਸ਼੍ਰੀ ਸੁਲਤਾਨਪੁਰ
ਸਾਹਿਬ ਲੋਧੀ ਦੇ ਗੁਰਦਵਾਰਾ ਹੱਟ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਆਰੰਭਤਾ ਕੀਤੀ ਗਈ।
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਪਾਠ ਬੋਧ ਸਮਾਗਮ 9 ਨਵੰਬਰ ਤੱਕ ਚੱਲੇਗਾ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਨਿਗਰਾਨੀ `ਚ ਦਮਦਮੀ ਟਕਸਾਲ ਵਲੋ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਤੋਂ ਇਲਾਵਾ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਾਈ ਜਾਵੇਗੀ ਅਤੇ ਸਿੱਖ ਰਹਿਤ ਮਰਯਾਦਾ-ਸਿਧਾਂਤ ਆਦਿ ਤੋਂ ਜਾਣੂ ਕਰਾਇਆ ਜਾਵੇਗਾ। ਉਨਾਂ ਦਸਿਆ ਕਿ ਸਮਾਗਮ `ਚ ਹਿੱਸਾ ਲੈ ਕੇ ਸੰਥਿਆ ਪ੍ਰਾਪਤ ਕਰਨ ਵਾਲਿਆਂ ਨੂੰ ਗੁਰਬਾਣੀ ਦੀਆਂ ਸੈਚੀਆਂ ਵੰਡੀਆਂ ਗਈਆਂ।ਦੂਰੋ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।ਉਨਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦਾ ਸ਼ੁੱਧ ਉਚਾਰਣ ਇਕ ਮਹਾਨ ਸੇਵਾ ਹੈ, ਇਸ ਦੇ ਤੁਲ ਕੁੱਝ ਵੀ ਨਹੀਂ।
ਇਸ ਮੌਕੇ ਸੰਤ ਬਾਬਾ ਪਾਲ ਸਿੰਘ ਪਟਿਆਲਾ, ਭਾਈ ਅਜੈਬ ਸਿੰਘ ਅਭਿਆਸੀ, ਗਿਆਨੀ ਜੀਵਾ ਸਿੰਘ , ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਭਾਈ ਸਵਰਨ ਸਿੰਘ ਖਾਲਸਾ, ਜਰਨੈਲ ਸਿੰਘ ਡੋਗਰਾਂਵਾਲਾ,ਗਿ: ਜਗਦੀਪ ਸਿੰਘ ਅਰਦਾਸੀਆ, ਭਾਈ ਪ੍ਰਮਿੰਦਰ ਸਿੰਘ ਜਾਰਜਪੁਰ, ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ, ਬਾਬਾ ਕਸ਼ਮੀਰ ਸਿੰਘ, ਜਥੇ: ਬਾਬਾ ਕਾਲਾ ਸਿੰਘ ਕਾਰਸੇਵਾ ਬਾਬਾ ਭੁਰੇ ਵਾਲੇ, ਜਥੇ: ਸੁਖਦੇਵ ਸਿੰਘ ਅਨੰਦਪੁਰ, ਮੈਨੇਜਰ ਸਤਨਾਮ ਸਿੰਘ ਰਿਆੜ, ਮੁਖਤਿਆਰ ਸਿੰਘ, ਸੁਖਜੀਤ ਸਿੰਘ ਟਪਈਆਂ, ਬਾਬਾ ਚਰਨਜੀਤ ਸਿੰਘ ਜਸੋਵਾਲ, ਗਿਆਨ. ਜੁਗਰਾਜ ਸਿੰਘ, ਗਿ: ਸੁਖਜਿੰਦਰ ਸਿੰਘ, ਗਿ: ਗੁਰਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਜਥੇਦਾਰ ਭਾਈ ਤਰਲੋਚਨ ਸਿੰਘ, ਗਿ: ਬਲਜਿੰਦਰ ਸਿੰਘ, ਗਿਾਂ ਰਾਜਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਭਾਈ ਜੋਗਾ ਸਿੰਘ, ਭਾਈ ਰਣਜੋਧ ਸਿੰਘ ਗ੍ਰੰਥੀ, ਭਗਤ ਬਾਬਾ ਮਿਲਖਾ ਸਿੰਘ, ਪ੍ਰਮਜੀਤ ਸਿੰਘ ਯੂ ਕੇ,ਬੀਬੀ ਗੁਰਪ੍ਰੀਤ ਕੌਰ ਮੈਬਰ ਸ੍ਰੋਮਣੀ ਕਮੇਟੀ, ਭਾਈ ਕਸ਼ਮੀਰ ਸਿੰਘ, ਜਥੇ: ਜੈਮਲ ਸਿੰਘ, ਬਾਬਾ ਅਜੀਤ ਸਿੰਘ, ਸ਼ਰੜਜੀਤ ਸਿੰਘ ਢੋਟੀਆਂ,ਭਾਈ ਕੈਪਟਾਨ ਸਿੰਘ ਯੂ ਕੇ, ਬਾਬਾ ਮਹਿੰਦਰ ਸਿੰਘ ਜਨੇਰਵਾਲੇ, ਬਾਬਾ ਸਤਨਾਮ ਸਿੰਘ ਬਲੀਆਂ, ਭਾਈ ਅਜਮੇਰ ਸਿੰਘ ਐਡੀਸ਼ਨ ਸਕਤਰ, ਬਾਬਾ ਦਲੇਰ ਸਿੰਘ ਮਲੋਆ, ਭਾਈ ਮਲਕ ਸਿੰਘ, ਜਥੇ: ਬਲਵਿੰਦਰ ਸਿੰਘ ਮਾਲਮ, ਜਸਵਿੰਦਰ ਸਿੰਘ ਪਟਿਆਲਾ, ਗਿ: ਸੁਲਖਣ ਸਿੰਘ ਭਾਣੋਲਗਾਂ ਆਦਿ ਵੀ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media