ਮੁਫ਼ਤ ਕੋਚਿੰਗ ਦੇ ਨਾਲ ਰਹਿਣ ਤੇ ਖਾਣ-ਪੀਣ ਦਾ ਵੀ ਹੋਵੇਗਾ ਮੁਫ਼ਤ
ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਯੂਵਕਾਂ ਜਿਨ੍ਹਾਂ ਨੇ ਆਰਮੀ ਭਰਤੀ ਰੈਲੀ ਵਿੱਚ ਹਿੱਸਾ ਲੈ ਕੇ
ਸਰੀਰਿਕ ਅਤੇ ਡਾਕਟਰੀ ਟੈਸਟ ਪਾਸ ਕਰ ਲਿਆ ਹੈ।ਸੀ-ਪਾਈਟ ਕੈਂਪ ਇੰਚਾਰਜ ਰਵਿੰਦਰ ਸਿੰਘ ਲੈਰੀ ਨੇ ਦੱਸਿਆ ਕਿ ਉਹ ਯੁਵਕ ਲਿਖਤੀ ਟੈਸਟ ਦੀ ਤਿਆਰੀ ਲਈ ਇਛੁੱਕ ਹਨ ਤਾਂ ਉਹ ਨਿਮਨਲਿਖਤ ਕੈਂਪ 12 ਤੋਂ 23 ਅਕਤੂਬਰ 2019 ਤੱਕ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਵਿੱਚ ਰਿਪੋਰਟ ਕਰਨ।ਉਨਾਂ ਦੱਸਿਆ ਕਿ ਸੀ-ਪਾਈਟ ਕੈਂਪ ਪੰਜਾਬ ਸਰਕਾਰ ਦਾ ਅਦਾਰਾ ਹੈ ਉਕਤ ਟੈਸਟ ਦੀ ਤਿਆਰੀ ਲਈ ਤਜੱਰਬੇਕਾਰ ਮਾਸਟਰ ਵੱਲੋਂ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਅਤੇ ਕੋਚਿੰਗ ਦੌਰਾਨ ਕੈਂਪ ਵਿਖੇ ਰਹਿਣ ਲਈ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਵੀ ਦਿੱਤਾ ਜਾਵੇਗੀ।ਵਧੇਰੇ ਜਾਣਕਾਰੀ ਲਈ ਨੰ: 98154-79919, 81948-68701ਅਤੇ 98760-30372 ਤੇ ਸੰਪਰਕ ਕਰ ਸਕਦੇ ਹਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media