ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਬੰਦੀ ਛੋੜ੍ਹ ਦਿਵਸ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ
ਟਰੱਸਟ ਦੇ 36ਵੇਂ ਸਲਾਨਾ ਸਮਾਗਮ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ।ਟਰੱਸਟ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ਼ ਕਰਵਾਏ ਗਏ ਅਤੇ ਇਹਨਾਂ ਬੱਚੀਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਘਰ ਦੇ ਘਰੇਲੂ ਸਮਾਨ ਤੋਂ ਇਲਾਵਾ 180 ਲੀਟਰ ਦਾ ਫਰਿਜ਼ ਵੀ ਦਿੱਤਾ ਗਿਆ।ਆਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਸੰਪਨ ਹੋਏ।
ਇਸੇ ਦੌਰਾਨ 7.00 ਵਜੇ ਤੋਂ ਬਾਅਦ ਦੁਪਹਿਰ ਤੱਕ ਹੋਏ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਵੀ ਦਰਬਾਰ ਤੇ ਕੀਰਤਨ ਦਰਬਾਰ ਸੱਜਿਆ, ਜਿਸ ਦੌਰਾਨ ਕਵੀਆਂ ਨੇ ਕਵਿਤਾਵਾਂ ਪੜੀਆਂ ਅਤੇ ਭਾਈ ਜਸਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੀ ਹਾਜ਼ਰੀ ਭਰੀ।ਲਾਵਾਂ ਦਾ ਪਾਠ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਕੀਤਾ ਅਤੇ ਕੀਰਤਨ ਦੀ ਸੇਵਾ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਸਾਥੀਆਂ ਸਮੇਤ ਨਿਭਾਈ।ਭਾਈ ਗੁਰਇਕਬਾਲ ਸਿੰਘ ਨੇ ਹਰ ਸਾਲ ਵਾਂਗ ਬਾਪ ਬਣ ਕੇ ਆਪਣੇ ਹੱਥੀਂ ਬੱਚੀਆਂ ਦੀਆਂ ਡੋਲੀਆਂ ਵਿਦਾ ਕੀਤੀਆਂ।
ਵਿਆਹ ਵਾਲੇ ਜੋੜੇ ਅਤੇ ਬਰਾਤੀਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਇਸ ਮੌਕੇ ਅੰਮ੍ਰਿਤਸਰ ਦੀਆਂ ਸੰਗਤਾਂ ਤੋਂ ਇਲਾਵਾ ਦਿੱਲੀ, ਸ਼ਾਹਜਾਨਪੁਰ, ਅਹਿਮਦਾਬਾਦ, ਲੁਧਿਆਣਾ, ਸਰਵਾਲੀ, ਦਾਲਮ, ਬਟਾਲਾ ਦੀਆਂ ਸੰਗਤਾਂ ਨੇ ਪਿਆਰ ਭਰੀ ਹਾਜ਼ਰੀ ਭਰੀ ਅਤੇ ਨਵੇਂ ਵਿਆਹੇ ਜੋੜਿਆ ਨੂੰ ਅਸੀਸਾਂ ਦਿੱਤੀਆਂ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media