ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਵਾਮੀ ਵਿਰਜਾਨੰਦ ਦੇ ਜਨਮ ਦਿਵਸ ਮੌਕੇ ਡੀ.ਏ.ਵੀ ਪਬਲਿਕ ਸਕੂਲ
ਲਾਰੈਂਸ ਰੋਡ ਦੇ ਵਿਦਿਆਰਥੀਆਂ ਵਲੋਂ ਖਾਸ ਪ੍ਰਾਰਥਨਾ ਸਭਾ ਦੌਰਾਨ ਭਜਨ ਅਤੇ ਸਲੋਕਾਂ ਦਾ ਗਾਇਣ ਕਰਕੇ ਮਹਾਨ ਦਾਰਸ਼ਨਿਕ ਅਤੇ ਵਿਦਵਾਨ ਵਿਰਜਾਨੰਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ ਬਾਰੇ ਜਾਣਕਾਰੀ ਦਿੱਤੀ।ਇਸ ਮਹਾਨ ਸੰਤ ਦੇ ਉਪਰ ਸਵਾਮੀ ਦਯਾਨੰਦ ਜੀ ਦੇ ਜੀਵਨ ਦਾ ਬਹੁਤ ਪ੍ਰਭਾਵ ਸੀ ਅਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦਯਾਨੰਦ ਬਿਨਾਂ ਵਿਰਜਾਨੰਦ ਨਹੀਂ ਅਤੇ ਵਿਰਜਾਨੰਦ ਬਿਨਾਂ ਦਯਾਨੰਦ ਨਹੀਂ, ਸੋ ਇੰਨ੍ਹਾਂ ਬਿਨਾਂ ਵੈਦਿਕ ਧਰਮ ਦੀ ਕੋਈ ਹੋਂਦ ਨਾ ਹੰੁਦੀ।ਸਵਾਮੀ ਵਿਰਜਾਨੰਦ ਹੀ ਸਨ ਜਿੰਨ੍ਹਾਂ ਨੇ ਸਵਾਮੀ ਦਇਆਨੰਦ ਜੀ ਨੂੰ ਜ਼ਿੰਦਗੀ ਦਾ ਸਹੀ ਅਰਥ ਸਮਝਣ ਅਤੇ ਵੇਦਾਂ ਦੀ ਸਚਾਈ ਜਾਨਣ ਵਿੱਚ ਮਦਦ ਕੀਤੀ।ਉਨ੍ਹਾਂ ਨੇ ਲੋਕਾਂ ਨੂੰ ਵੇਦਾਂ ਦਾ ਸੱਚਾ ਗਿਆਨ ਦੇ ਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੇ ਨਾਲ-ਨਾਲ ਸਚਾਈ ਦੇ ਸੱਚੇ ਅਰਥ `ਤੇ ਰੌਸ਼ਨੀ ਪਾਉਂਦੇ ਹੋਏ, ਭਾਰਤ ਨੂੰ ਰੂੜ੍ਹੀਵਾਦ ਤੋਂ ਅਜ਼ਾਦ ਕਰਨ ਲਈ ਕਿਹਾ।ਵਿਦਿਆਰਥੀਆਂ ਨੇ ਉਨ੍ਹਾਂ ਦੁਆਰਾ ਦਿਖਾਏ ਰਸਤੇ `ਤੇ ਚੱਲਣ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਅਗਿਆਨਤਾ ਨੂੰ ਦੂਰ ਕਰਨ ਦਾ ਪ੍ਰਣ ਲਿਆ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਆਰੀਆ ਸਮਾਜ ਦੇ ਨੈਤਿਕ ਮੁੱਲਾਂ ਨੂੰ ਆਪਣੇ ਅੰਦਰ ਧਾਰਨ ਕਰਨ ਲਈ ਕਿਹਾ ਤਾਂ ਜੋ ਉਹ ਇੱਕ ਵਧੀਆ ਜੀਵਨ ਬਤੀਤ ਕਰ ਸਕਣ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਸਾਨੂੰ ਇੰਨ੍ਹਾਂ ਮਹਾਨ ਆਤਮਾਵਾਂ ਪ੍ਰਤੀ ਆਪਣੇ ਮਨ ਵਿੱਚ ਸ਼ਰਧਾ ਰੱਖਣੀ ਚਾਹੀਦੀ ਹੈ ਜਿੰਨ੍ਹਾਂ ਨੇ ਸਾਨੂੰ ਜੀਵਨ ਦਾ ਸਹੀ ਮਾਰਗ ਦਿਖਾਇਆ ਅਤੇ ਹਮੇਸ਼ਾਂ ਇਮਾਨਦਾਰੀ ਦੇ ਰਸਤੇ `ਤੇ ਚੱਲਣ ਲਈ ਪ੍ਰੇਰਿਤ ਕੀਤਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media