ਡਾ. ਖੇਮ ਸਿੰਘ ਗਿੱਲ ਤੇ ਫਿਲਮੀ ਕਲਾਕਾਰ ਬੀਜੂ ਖੋਟੇ ਦੇ ਚਲਾਣੇ `ਤੇ ਪ੍ਰਗਟਾਇਆ ਦੁੱਖ
ਧੂਰੀ, 6 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕਤੱਰਤਾ ਮੂਲ ਚੰਦ ਸ਼ਰਮਾ ਦੀ
ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸ਼ੋਕ ਮਤੇ ਦੌਰਾਨ ਡਾ. ਖੇਮ ਸਿੰਘ ਗਿੱਲ ਅਤੇ ਫਿਲਮੀ ਕਲਾਕਾਰ ਬੀਜੂ ਖੋਟੇ (ਕਾਲੀਆ) ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਹਿੰਦੀ ਦੀ ਆੜ ਵਿੱਚ ਪੰਜਾਬੀ ਭਾਸ਼ਾ ਨੂੰ ਲਾਂਭੇ ਕਰਨ ਅਤੇ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਕਹਿਣ ਦੀ ਸਖਤ ਨਿਖੇਧੀ ਕੀਤੀ ਗਈ।
ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਚਰਨਜੀਤ ਮੀਮਸਾ, ਜਗਦੇਵ ਸ਼ਰਮਾਂ, ਗੁਰਮੀਤ ਸੋਹੀ, ਰਾਜਿੰਦਰ ਰਾਜਨ, ਗੁਰਜੰਟ ਭੈਣੀ ਕਲਾਂ, ਸੁਖਦੇਵ ਸ਼ਰਮਾ, ਜਗਤਾਰ ਸਿੱਧੂ, ਸੰਜੇੇ ਲਹਿਰੀ, ਜਗਰੂਪ ਸਿੰਘ ਦਰੋਗੇਵਾਲਾ, ਪ੍ਰਵੀਨ ਗਰਗ, ਜਗਤਾਰ ਸੋਹੀ, ਡਾ. ਪਰਮਜੀਤ ਦਰਦੀ, ਮੂਲ ਚੰਦ ਸ਼ਰਮਾਂ ਅਤੇ ਗੁਰਦਿਆਲ ਨਿਰਮਾਣ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media