Friday, July 4, 2025
Breaking News

ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਵਲੋਂ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਸੰਧੂ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਵੱਲੋਂ ਨਰਾਤਿਆਂ ਦੇ ਸ਼ੁੱਭ ਅਵਸਰ `ਤੇ ਸਥਾਨਕ PUNJ0610201909ਪ੍ਰਭਾਕਰ ਸੀਨੀ: ਸੈਕੰ; ਸਕੁਲ ਜੀ.ਟੀ ਰੋਡ ਵਿਖੇ ਇਕ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।ਸੰਸਥਾ ਦੇ ਮੁੱਖੀ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਤੇ ਪ੍ਰਿੰ: ਰਜੇਸ਼ ਪ੍ਰਭਾਕਰ ਦੇ ਸਹਿਯੋਗ  ਤੇ ਕਰਨਲ ਸ਼ਿਵ ਪਟਿਆਲ ਦੀ ਦੇਖ-ਰੇਖ `ਚ ਹੋਏ ਇਸ ਜਿਲਾ ਪੱਧਰੀ ਪ੍ਰਤੀਯੋਗਿਤਾ `ਚ ਵੱਖ-ਵੱਖ ਸਕੂਲਾਂ ਦੀਆਂ ਦਰਜਨਾਂ ਵਿਦਿਆਰਥਣਾਂ ਨੇ ਹਿੱਸਾ ਲਿਆ।ਪ੍ਰਿੰ: ਰਜੇਸ਼ ਪ੍ਰਭਾਕਰ ਨੇ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਨੂੰ `ਜੀ ਆਇਆ` ਆਖਿਆ।
         ਪ੍ਰਤੀਯੋਗਿਤਾ `ਚ ਪਹਿਲਾ ਸਥਾਨ ਹੌਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਪਵਨਪ੍ਰੀਤ ਕੋਰ ਨੇ ਹਾਸਲ ਕੀਤ, ਜਦਕਿ ਸੰਨਵੈਲੀ ਸਕੂਲ ਕਨਿਕਾ ਉਪ ਜੇਤੂ ਰਹੀ। ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਬੰਡਾਲਾ ਦੀ ਅਰਪਨਦੀਪ ਕੋਰ ਸੈਕੰਡ ਰਨਰਅੱਪ ਰਹੀ।ਵਿਅਕਤੀਗਤ ਤੋਰ `ਤੇ ਵਿਸ਼ੇਸ਼ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਪ੍ਰਭਾਕਰ ਸੀਨੀ: ਸੈਕੰ: ਸਕੂਲ ਜੀ.ਟੀ ਰੋਡ ਛੇਹਰਟਾਂ ਦੀ ਮਹਿਕ ਭਨੋਟ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਨ ਭਗਤਾਂ ਵਾਲਾ ਦੀ ਕਿਰਨਦੀਪ ਕੋਰ, ਐਮ.ਕੇ.ਡੀ.ਏ.ਵੀ ਪਬਲਿਕ ਸਕੂਲ ਅਟਾਰੀ ਦੀ ਪਵਨਪ੍ਰੀਤ ਕੋਰ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੀ ਪਵਨਪ੍ਰੀਤ ਕੋਰ ਦੇ ਨਾਮ ਸ਼ਾਮਲ ਹਨ।ਜੇਤੂ ਵਿਦਿਆਰਥਣਾਂ ਤੋਂ ਇਲਾਵਾ ਮਹਿਮਾਨਾਂ ਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।ਗੁਰਿੰਦਰ ਸਿੰਘ ਮੱਟੂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਬੀਤੇ ਕਈ ਵਰ੍ਹਿਆਂ ਤੋਂ ਭਰੂਣ ਹੱਤਿਆ ਵਰਗੀ ਅਲਾਮਤ ਨੂੰ ਨੱਥ ਪਾਉਣ ਲਈ ਯਤਨ ਵਿੱਢੇ ਗਏ ਹਨ। ਜਿਸ ਦੇ ਸਾਰਥਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ।ਇਸ ਦੀ ਜਿਉਂਦੀ ਜਾਗਦੀ ਮਿਸਾਲ ਸੰਸਥਾ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਦਰਜ਼ ਹੋਣ ਤੋਂ ਮਿਲਦਾ ਹੈ।
 ਇਸ ਮੋਕੇ ਮੈਡਮ ਸੁਨੀਤਾ ਸ਼ਰਮਾ, ਸੁਚੇਤਾ ਪੁਰੀ, ਮਨਪ੍ਰੀਤ ਕੋਰ, ਰਜਨੀ ਦੁੱਗਲ, ਸਾਕਸ਼ੀ ਕਪੂਰ, ਰਣਬੀਰ ਕੋਰ ਆਦਿ ਵੀ ਹਾਜਰ ਸਨ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply