ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਅਮਨ)- ਪ੍ਰਬੰਧਕੀ ਕਮੇਟੀ ਗੁਰਦੁਆਰਾ ਸਾਧ ਸੰਗਤ ਕਰਤਾਰ ਨਗਰ ਛੇਹਰਟਾ ਵਲੋਂ ਦਿਮਾਗ ਅਤੇ ਰੀੜ੍ਹ ਦੀਆਂ
ਬੀਮਾਰੀਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਨਿਊਰੋ ਸਰਜਨ ਡਾ. ਰਾਘਵ ਵਾਧਵਾ ਡਾ. ਨਿਧੀ ਜਾਮਵਾਲ ਨੇ ਲਗਭਗ 175 ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਦਾ ਉਦਘਾਟਨ ਥਾਣਾ ਛੇਹਰਟਾ ਦੀ ਇੰਚਾਰਜ ਮੈਂਡਮ ਰਾਜਵਿੰਦਰ ਕੌਰ ਨੇ ਕੀਤਾ। ਇਸ ਮੌਕੇ ਲੋੜਵੰਦ ਮਰੀਜਾਂ ਦੇ ਸੂਗਰ, ਈ.ਸੀ.ਜੀ ਆਦਿ ਟੈਸਟ ਮੁਫਤ ਕੀਤੇ ਗਏ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ, ਖਜਾਨਚੀ ਗੁਰਜੀਤ ਸਿੰਘ, ਸੈਕਟਰੀ ਜਸਬੀਰ ਸਿੰਘ ਨੇ ਡਾ. ਰਾਘਵ ਵਾਧਵਾ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ।
ਇਸ ਮੌਕੇ ਸਤਪਾਲ ਸਿੰਘ, ਸਵਿੰਦਰ ਸਿੰਘ ਡਿਪਟੀ, ਇਕਬਾਲ ਸਿੰਘ ਐਚ.ਕੇ, ਰਜਿੰਦਰ ਸਿੰਘ, ਸੁਰਿੰਦਰ ਸਿੰਘ ਲਾਟੀ, ਤਰਨਬੀਰ ਸਿੰਘ ਤਨੂੰ, ਹਰਿੰਦਰਪਾਲ ਸਿੰਘ ਨਾਰੰਗ, ਹਰਵਿੰਦਰ ਸਿੰਘ, ਤਰਲੋਚਨ ਸਿੰਘ, ਸਰਮੁੱਖ ਸਿੰਘ, ਡਾ ਮਨਜਿੰਦਰ ਸਿੰਘ ਮਿੰਟੂ, ਮਨਜਿੰਦਰ ਸਿੰਘ ਗੋਲਡੀ, ਮਨਜੀਤ ਸਿੰਘ, ਬਾਬਾ ਹਰਜੀਤ ਸਿੰਘ, ਗਗਨਦੀਪ ਸਿੰਘ ਬਤਰਾ, ਗੁਲਸ਼ਨ ਕੁਮਾਰ, ਜਗਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media