ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੈਡੀਕਲ ਸਿੱਖਿਆ ਤੇ ਖੋਜ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਨਵਰਾਤਿਆਂ ਦੇ ਸਬੰਧ ’ਚ
ਮੰਦਰ ਸ਼ਕਤੀ ਪੀਠ, ਬਾਜਾਰ ਸਿਰਕੀ ਬੰਦਾ, ਗੰਗਾ ਰਾਮ ਸ਼ਿਵਾਲਾ ਮੰਦਰ, ਡੇਰਾ ਮਹੰਤ ਚਮਨ ਲਾਲ, ਬਾਜਾਰ ਖਿਡੌਣਿਆਂ ਵਾਲਾ ਵਿੱਚ ਹਾਜ਼ਰੀ ਲਵਾਈ।ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।ਸਮਾਗਮ ਦੌਰਾਨ ਗਾਇਕ ਵਿਜੈ ਮਹਿਕ ਨੇ ਮਾਤਾ ਰਾਣੀ ਦਾ ਗੁਨਗਾਣ ਕੀਤਾ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਪਰਮਜੀਤ ਸਿੰਘ ਚੋਪੜਾ, ਅਤੁਲ ਜੇਤਲੀ, ਵਿੱਕੀ ਖੰਨਾ, ਵਿਸ਼ੂ ਖੰਨਾ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media