Saturday, September 19, 2026

ਵਿਦਿਆਰਥੀਆਂ ਦਾ ਗਿਆਨ ਵਧਾਉਂਦੇ ਹਨ ਈ ਕਨਟੈਂਟ ਪ੍ਰੋਗਰਾਮ – ਪ੍ਰਿੰ: ਪਰਮਿੰਦਰਜੀਤ ਕੌਰ

ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਸਿੱਖਣ ਸਿਖਾਉਣ ਦੀ ਕਿਰਿਆ PUNJ0710201914ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਸਿਖਿਆ ਵਿਭਾਗ ਪੰਜਾਬ ਵਲੋਂ ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਦੀਆਂ ਕਿਤਾਬਾਂ ਦਾ ਕਨਟੈਂਟ ਤਿਆਰ ਕੀਤਾ ਗਿਆ ਹੈ।ਸਰਕਾਰੀ ਕੰਨਿਆ ਸੀਨੀ ਸੈਕੰਡਰੀ ਸਕੂਲ ਟਪਿਆਲਾ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਪੁਸਤਕ ਵਿੱਚ ਪਾਠ ਪੜ੍ਹਾਉਣ ਤੋਂ ਬਾਅਦ ਅਧਿਆਪਕ ਈ ਕਨਟੈਂਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਹੋਰ ਵਾਧਾ ਕਰਦੇ ਹਨ।ਕਨਟੈਂਟ ਦੀ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਰੰਗੀਨ ਚਿੱਤਰ, ਚਾਰਟ ਅਤੇ ਵੀਡੀਓ ਆਦਿ ਦੇ ਮਾਧਿਅਮ ਨਾਲ ਵਿਸ਼ੇ ਨੂੰ ਹੋਰ ਜੀਵਤ ਬਣਾਇਆ ਜਾਂਦਾ ਹੈ।ਵਾਈਸ ਪ੍ਰਿੰਸੀਪਲ ਕਾਬਲ ਸਿੰਘ ਨੇ ਕਿਹਾ ਕਿ ਇਸ ਕਨਟੈਂਟ ਦੇ ਨਾਲ ਵਿਦਿਆਰਥੀ ਸਰਲ ਤੇ ਰੌਚਕ ਢੰਗ ਨਾਲ ਸਿੱਖਦੇ ਹਨ। ਅਧਿਆਪਕਾ ਸ੍ਰੀਮਤੀ ਨੀਲਮ ਕੌਰ ਨੇ ਕਿਹਾ ਕਿ ਪੋਰਟਲ `ਤੇ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ ਅਤੇ ਵਿਦਿਆਰਥੀ ਇਸ ਤਕਨੀਕ ਤਹਿਤ ਰੁਚੀ ਨਾਲ ਪੜ੍ਹਦੇ ਹਨ।ਇਸ ਮੌਕੇ ਸਕੂਲ ਸਟਾਫ ਰਾਜਤਿੰਦਰ ਕੌਰ, ਤਨੂਜਾ, ਮਨਜੀਤ ਕੌਰ, ਹਰਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply