Friday, September 18, 2026

ਬਾਬਾ ਮਨੋਹਰ ਦਾਸ (ਹੇਡੋਂ) ਵਿਖੇ ਝੰਡੀ ਦੀ ਕੁਸ਼ਤੀ `ਚ ਕਾਲਾ ਢਿੱਲਵਾਂ ਨੇ ਅਮਨ ਮਲਕਪੁਰ ਨੂੰ ਪੁਆਇੰਟਾਂ `ਤੇ ਹਰਾਇਆ

ਸਮਰਾਲਾ, 8 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਹੇਡੋਂ ਦੇ ਸਮੂਹ ਨਗਰ ਨਿਵਾਸੀਆਂ, ਗਰਾਮ ਪੰਚਾਇਤ ਅਤੇ ਐਨ.ਆਰ.ਆਈ PUNJ0710201917ਵੀਰਾਂ ਦੇ ਸਹਿਯੋਗ ਨਾਲ ਡੇਰਾ ਸ੍ਰੀ ਬਾਬਾ ਮਨੋਹਰ ਦਾਸ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ।
           ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਦੀਪ ਸਿੰਘ, ਵੇਦ ਚੌਧਰੀ, ਟੋਨੀ ਚੌਧਰੀ ਅਤੇ ਨੰਬਰਦਾਰ ਨਰੋਤਮ ਸਿੰਘ ਬੱਬੀ ਨੇ ਦੱਸਿਆ ਕਿ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 120 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ।ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਨੋਨੀ ਕੁਠਾਲਾ ਅਤੇ ਮੋਹਣ ਚੌਧਰੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ।ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਰਾਜੂ ਮੁਸ਼ਕਾਬਾਦ, ਪਹਿਲਵਾਨ ਕਾਲਾ ਉੱਚਾ ਪਿੰਡ ਨੇ ਨਿਭਾਈ।ਇਸ ਮੌਕੇ ਰੈਫਰੀ ਦੀ ਭੂਮਿਕਾ ਪਹਿਲਵਾਨ ਗੁਰਮੇਲ ਸਿੰਘ ਮੇਲੀ, ਸ਼ਿਵਦੇਵ ਮੁਸ਼ਕਾਬਾਦ, ਜੱਗੀ ਨੇ ਨਿਭਾਈ।
            ਇਸ ਛਿੰਝ ਦੌਰਾਨ ਝੰਡੀ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ, ਪਹਿਲੀ ਝੰਡੀ ਦੀ ਕੁਸ਼ਤੀ ਅਮਨ ਮਲਕਪੁਰ ਅਤੇ ਕਾਕਾ ਢਿੱਲਵਾਂ ਦਰਮਿਆਨ 21 ਮਿੰਟ ਦੇ ਗਹਿ ਗੱਚਵੇਂ ਮੁਕਾਬਲੇ ਦੌਰਾਨ ਹੋਈ, ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਨਹੀਂ ਮੰਨੀ। ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਵਿੱਚ ਪੁਆਇੰਟਾਂ ਦੇ ਅਧਾਰ `ਤੇ ਕੁਸ਼ਤੀ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਕਾਕਾ ਢਿੱਲਵਾਂ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ।ਦੂਸਰੀ ਝੰਡੀ ਦੀ ਕੁਸ਼ਤੀ ਮੋਨੂੰ ਉਟਾਲਾਂ ਅਤੇ ਜੱਸਾ ਮਲਕਪੁਰ ਦਰਮਿਆਨ ਹੋਈ, ਇਨ੍ਹਾਂ ਦੋਨਾਂ ਪਹਿਲਵਾਨਾਂ ਦਰਮਿਆਨ ਵੀ 21 ਮਿੰਟ ਗਹਿਗੱਚਵਾਂ ਮੁਕਾਬਲਾ ਹੋਇਆ, ਦਰਸ਼ਕਾਂ ਨੇ ਝੰਡੀ ਦੀ ਕੁਸ਼ਤੀ ਸਾਹ ਰੋਕ ਕੇ ਦੇਖੀ। ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ, ਪ੍ਰਬੰਧਕਾਂ ਨੇ ਕੁਸ਼ਤੀ ਪੁਆਇੰਟਾਂ ਦੇ ਅਧਾਰ ਤੇ ਕਰਵਾਈ, ਜਿਸ ਵਿੱਚ ਜੱਸਾ ਮਲਕਪੁਰ ਨੇ ਪਹਿਲਾਂ ਪੁਆਇੰਟ ਬਣਾ ਕੇ ਦੂਸਰੇ ਨੰਬਰ ਦੀ ਝੰਡੀ ਤੇ ਕੁਸ਼ਤੀ ਤੇ ਕਬਜਾ ਕਰ ਲਿਆ।
              ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਹਰਸ਼ ਢਿੱਲਵਾਂ ਨੇ  ਪੂਰਨ ਫਿਰੋਜਪੁਰ ਨੂੰ, ਆਗਿਆਪਾਲ ਢਿੱਲਵਾਂ ਨੇ ਕਮਲ ਬਿਜਲੀਪੁਰ ਨੂੰ, ਗੈਰੀ ਉਚਾ ਪਿੰਡ ਨੇ ਜੋਨੀ ਲਾਂਗੜੀਆਂ ਨੂੰ, ਹਰਕ੍ਰਿਸ਼ਨ ਮਲਕਪੁਰ ਨੇ ਪੁਨੀਤ ਸਿਹਾਲਾ ਨੂੰ, ਚੈਨਾ ਡੂਮਛੇੜੀ ਨੇ ਕੁਲਦੀਪ ਭੁੱਟਾ ਨੂੰ, ਹਰਪ੍ਰੀਤ  ਨੇ ਪਰਮਿੰਦਰ ਉਟਾਲਾਂ ਨੂੰ ਕ੍ਰਮਵਾਰ ਚਿੱਤ ਕੀਤਾ।
              ਇਸ ਕੁਸ਼ਤੀ ਦੰਗਲ ਵਿੱਚ ਜੀਤ ਮਲਕਪੁਰ ਤੇ ਜਤਿੰਦਰ ਡੂਮਛੇੜੀ, ਕਾਲੂ ਉਟਾਲਾਂ ਤੇ ਕਿੰਗ ਲਾਡਪੁਰ ਢੱਕੀ, ਫਤਹਿ ਡੂਮਛੇੜੀ ਤੇ ਗੁਰਸੇਵਕ ਮੁਸ਼ਕਾਬਾਦ, ਰਵਿੰਦਰ ਡੂਮਛੇੜੀ ਤੇ ਜੱਸਾ ਉਟਾਲਾਂ ਕ੍ਰਮਵਾਰ ਬਰਾਬਰ ਰਹੇ।
            ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਕੁਲਦੀਪ ਰਾਏ ਖੁੱਲਰ, ਸਰਪੰਚ ਜੀਵਨ ਰਾਣਾ, ਨਿਰੋਤਮ ਸਿੰਘ ਬੱਬੀ ਨੰਬਰਦਾਰ, ਰਿਸ਼ੀਪਾਲ ਰਾਣਾ ਸਾਬਕਾ ਸਰਪੰਚ, ਸੁਰਿੰਦਰਪਾਲ ਸਿੰਘ ਰਾਜੂ, ਡਾ. ਬਲਵਿੰਦਰ ਕੌਸ਼ਲ, ਦਵਿੰਦਰ ਸਿੰਘ ਲਾਲੀ ਸਰਪੰਚ ਕੋਟਲਾ ਸਮਸ਼ਪੁਰ, ਪੱਪੂ ਕੰਗ, ਹਰਜਿੰਦਰ ਰਾਣਾ ਏ.ਐਸ.ਆਈ, ਮਿੱਤਰਪਾਲ ਸਿੰਘ, ਕਮਲਜੀਤ ਸਿੰਘ ਗਰੇਵਾਲ, ਬਲਵੀਰ ਸਿੰਘ ਫੌਜੀ, ਜਸਦੀਪ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਨੰਬਰਦਾਰ, ਪ੍ਰਤਾਪ ਰਾਣਾ, ਹਰਵਿੰਦਰਜੀਤ ਸਿੰਘ ਪੰਜਾਬ ਸਿੰਘ ਰੋਡਵੇਜ, ਕਰਤਾਰ ਸਿੰਘ ਕੈਨੇਡਾ, ਕਾਲਾ ਯੂ.ਐਸ.ਏ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
                ਇਸ ਦੰਗਲ ਕਮੇਟੀ ਦੇ ਪ੍ਰਬੰਧਕ ਵੇਦ ਚੌਧਰੀ, ਸਰਪੰਚ ਜੀਵਨ ਰਾਣਾ, ਜਸਦੀਪ ਸਿੰਘ ਪ੍ਰਧਾਨ, ਵੇਦ ਚੌਧਰੀ, ਟੋਨੀ ਚੌਧਰੀ, ਸ਼ਿਆਮ ਸਿੰਘ, ਰਿਸ਼ੀਪਾਲ ਸਾਬਕਾ ਸਰਪੰਚ, ਕੁਲਦੀਪ ਰਾਏ ਖੁੱਲਰ, ਮੋਨੂੰ ਰਾਣਾ, ਵੇਦ ਰਾਣਾ, ਬ੍ਰਿਜ ਲਾਲ, ਟੋਨੀ ਚੌਧਰੀ, ਨਿਰੋਤਮ ਸਿੰਘ ਬੱਬੀ,  ਟੋਨੀ ਚੌਧਰੀ, ਮੋਹਣ ਰਾਣਾ, ਬਲਵੀਰ ਸਿੰਘ ਫੌਜੀ, ਲਖਵਿੰਦਰ ਸਿੰਘ ਨੰਬਰਦਾਰ, ਰਾਜਵੀਰ ਰਾਣਾ, ਰਾਜੇਸ਼ ਰਾਣਾ, ਰਮਨ ਰਾਣਾ, ਰਜਿੰਦਰ ਨੰਬਰਦਾਰ, ਭੋਲਾ ਰਾਣਾ, ਰੋਤਾਸ਼ ਰਾਣਾ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।
 

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply