Tuesday, July 21, 2026

ਰਾਸ਼ਟਰੀ ਸਵੈਮ ਸੇਵਕ ਸੰਘ ਨੇ ਸਥਾਪਨਾ ਦਿਵਸ `ਤੇ ਕੱਢਿਆ ਮਾਰਚ

ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ 1925 ਵਿੱਚ ਮਹਾਰਾਸ਼ਟਰ ਦੇ PUNJ0910201910ਨਾਗਪੁਰ ਵਿਖੇ ਦੁਸ਼ਹਿਰੇ ਵਾਲੇ ਦਿਨ ਹੋਈ ਸੀ।ਇਸ ਲਈ ਹਰ ਸਾਲ ਸੰਘ ਵਲੋਂ ਇਹ ਦਿਹਾੜਾ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਹ ਮਾਰਚ ਸਥਾਨਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੋ ਕੇ ਸੰਪੰਨ ਹੋਇਆ।ਪ੍ਰਦੇਸ਼ ਸਹਿ ਸੰਯੋਜਕ ਸੰਜੀਵ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਘ ਦੇ ਸੰਸਥਾਪਕ ਡਾ. ਹੈਡਗੇਵਾਰ ਨੇ ਪੂਰੇ ਹਿੰਦੂ ਸਮਾਜ ਜਾਤ-ਪਾਤ ਵਿਚੋਂ ਕੱਢ ਕੇ ਇੱਕ ਸੂਤਰ ਵਿੱਚ ਬੰਨ੍ਹਣ ਅਤੇ ਭਾਰਤ ਨੂੰ ਦੁਨੀਆਂ ਦਾ ਸਿਰਮੌਰ ਦੇਸ਼ ਬਣਾਉਣ ਦਾ ਜਿਹੜਾ ਸੁਪਨਾ 1925 ਵਿੱਚ ਦੇਖਿਆ ਸੀ, ਅੱਜ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।
              ਇਸ ਮੌਕੇ ਰਣਧੀਰ ਸਿੰਘ ਕਲੇਰ, ਗੌਰਵ ਗੋਇਲ, ਰਾਮਪਾਲ, ਅਮਰ, ਮਹਾਵੀਰ, ਰਜਤ ਗੋਇਲ, ਸ਼ੁਭਮ,  ਰੁਲਦੂ ਰਾਮ, ਰਿੰਕੂ, ਹਰਜਿੰਦਰ, ਸਤੀਸ਼, ਰਾਜੀਵ, ਮਾਸਟਰ, ਸੰਕਰ ਬਾਂਸਲ, ਵਿਨੋਦ ਸਿੰਗਲਾ, ਰਾਂਝਾ ਬਖ਼ਸ਼ੀ, ਅਸ਼ਵਨੀ ਸਿੰਗਲਾ ਆਦਿ ਮੌਜੂਦ ਸਨ।ਇਸ ਸਮੇਂ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਰਿਹਾ ਅਤੇ ਡੀ.ਐਸ.ਪੀ ਸੁਨਾਮ ਰਾਜੇਸ਼ ਸਨੇਹੀ ਅਤੇ ਐਸ.ਐਚ.ਓ ਸਿਟੀ ਸੁਨਾਮ ਜਾਨਪਾਲ ਸਿੰਘ ਵੀ ਪੁਲਿਸ ਫੋਰਸ ਸਮੇਤ ਮੌਜੂਦ ਰਹੇ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply