ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਦੁਸ਼ਿਹਰੇ ਦਾ ਤਿਉਹਾਰ ਬਹੁਤ
ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਦੱਸਿਆ ਕਿ ਦੁਸਿਹਰੇ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ।ਇਸ ਦਿਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ (ਬੁਰਾਈ) ਨੂੰ ਹਰਾ ਕੇ `ਜਿੱਤ ਪ੍ਰਾਪਤ ਕਰਕੇ ਮਾਤਾ ਸੀਤਾ ਨੂੰ ਰਾਵਣ ਦੀ ਕੈਦ ਵਿਚੋਂ ਰਿਹਾਅ ਕਰਵਾਇਆ ਸੀ।ਸਕੂਲ ਗਰਾਉਂਡ ਵਿੱਚ 30 ਫੁੱਟ ਦਾ ਰਾਵਣ ਦਾ ਤਿਆਰ ਕੀਤਾ ਪੁਤਲਾ ਜਲਾਇਆ ਗਿਆ ਗਿਆ। ਬੱਚਿਆਂ ਨੇ ਰਾਮ, ਲਛਮਣ ਅਤੇ ਹਨੂਮਾਨ ਜੀ ਦੇ ਰੋਲ ਅਦਾ ਕੀਤੇ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਮੈਡਮ ਭੁਸ਼ਪਿੰਦਰ ਕੌਰ, ਅਤੇ ਸਮੂਹ ਸਟਾਫ਼ ਹਾਜ਼ਰ ਸੀ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media