ਸਮਰਾਲਾ ’ਚ ਅੱਜ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ
ਸਮਰਾਲਾ, 11 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਰ ਸਾਲ ਦੀ ਤਰ੍ਹਾਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਨਾਲ
ਵਾਲਮੀਕ ਮੰਦਿਰ ਸਮਰਾਲਾ ਵਿਖੇ ਮਨਾਇਆ ਜਾਵੇਗਾ। ਭਾਵਾਧਸ ਤਹਿਸਸੀਲ ਸਰਮਾਲਾ ਦੇ ਪ੍ਰਧਾਨ ਸ਼ੰਕਰ ਕਲਿਆਣ ਨੇ ਦੱਸਿਆ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ 11 ਅਕਤੂਬਰ ਦਿਨ ਸ਼ੁਕਰਵਾਰ ਨੂੰ ਕੱਢੀ ਜਾਵੇਗੀ ਅਤੇ 13 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।ਜਿਸ ਵਿੱਚ ਭਗਵਾਨ ਵਾਲਮੀਕ ਜੀ ਦੀਆਂ ਸਿਖਿਆਵਾਂ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਲੰਗਰ ਵੀ ਅਟੱੱਟ ਵਰਤੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਸ਼ਨ ਬੈਂਸ, ਤਰਸੇਮ ਕਲਿਆਣ, ਰਾਕੇਸ਼ ਗਿੱਲ, ਰਾਹੁਲ ਬੈਂਸ, ਸ਼ੁਭਮ ਮੱਟੂ, ਸੁਰੇਸ਼ ਮੱਟੂ, ਮੁਕੇਸ਼ ਮੱਟੂ, ਸੁਰੇਸ਼ ਮੱਟੂ, ਰਿੰਕੂ ਕਲਿਆਣ, ਬੱਬੂ ਮੱਟੂ, ਸੋਨੂੰ, ਰਜਿਤ ਬੈਂਸ, ਚੇਤਨ ਮੱਟੂ, ਸ਼ਿਵ ਬੈਂਸ, ਹੀਰਾ ਬੈਂਸ ਅਤੇ ਪਵਨ ਭੱਟੀ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media