Monday, September 21, 2026

ਲੋਕ ਸਾਹਿਤ ਸੰਗਮ ਵਿਚ `ਤੁੰਮ ਕੌਣ ਹੋ `ਦੀ ਹੋਈ ਘੁੰਡ ਚੁੱਕਾਈ

ਰਾਜਪੁਰਾ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਰਾਜਪੁਰਾ ਦੀ ਮਹਿਵਾਰ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ PUNJ1110201910ਰੋਟਰੀ ਭਵਨ ਵਿਖੇ ਹੋਈ।ਜਿਸ ਵਿਚ ਪ੍ਰੋ. ਸ਼ਤਰੂਘਨ ਗੁਪਤਾ ਦੀ ਕਿਤਾਬ `ਤੁੰਮ ਕੌਣ ਹੋ `ਦੀ ਘੁੰਡ ਚੁਕਾਈ ਦੀ ਰਸਮ ਕੀਤੀ।ਡਾ. ਅਮਨ ਨੇ ਕਿਹਾ ਕਿ ਇਸ ਕਿਤਾਬ ਵਿਚ ਸਾਰੀਆਂ ਰਚਨਾਵਾਂ ਨਿੱਜ ਤੋਂ ਉਠ ਕੇ ਖ਼ੁਦ ਨੂੰ ਹਲੂਣਾ ਦਿੰਦੀ ਕਵਿਤਾ ਦੀ ਬਾਤ ਪਾਉਂਦੀਆਂ ਹਨ।ਹਰਜੀਤ ਸਿੰਘ ਸੱਧਰ ਨੇ ਵੀ ਇਹਨਾਂ ਦੀ ਰਚਨਾਵਾਂ ਦੀ ਪ੍ਰਸ਼ੰਸ਼ਾ ਕਰਦਿਆਂ ਪ੍ਰੋ. ਗੁਪਤਾ ਨੂੰ ਵਧਾਈ ਦਿੱਤੀ।ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੀ ਕਵਿਤਾ `ਤੇਰਾ ਮੇਲ ਹੋ ਜਾਊ` ਸੁਣਾਈ।ਅਮਰਜੀਤ ਸਿੰਘ ਲੁਬਾਣਾ ਨੇ ਗੀਤ `ਅੱਜ ਮੰਗਦੀ ਹੈ ਧਰਤੀ ਨਾਨਕ ਦਾ ਅਵਤਾਰ ਹੋਵੇ ਸੁਣਾਈ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਗੀਤ ਸਿੱਖੀ ਦਾ ਬਗੀਚਾ, ਸੁਣਾ ਕੇ ਮਾਹੌਲ ਸਿਰਜਿਆ। ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ ਅਤੇ ਅੰਗਰੇਜ ਕਲੇਰ ਦੀ ਕਵਿਤਾ ਸਈਓ ਨੀ ਮੇਰਾ ਬਾਬਲ ਮੇਰਾ` ਕਾਬਲੇ ਤਾਰੀਫ਼ ਸੀ।ਦੇਸ ਰਾਜ ਨਿਰੰਕਾਰੀ ਨੇ `ਇਹ ਜਿੰਨੇ ਇਨਸਾਨ `ਤੇ ਪ੍ਰੋ. ਭੁਪਿੰਦਰ ਸ਼ਾਹੀ ਦੀ ਰਚਨਾ ਬਹੁਤ ਵਧੀਆ ਸੀ।ਜਮਨਾ ਪ੍ਰਕਾਸ਼ ਨਾਚੀਜ਼ ਨੇ ਕਵਿਤਾ ਅਤੇ ਸਿੰਘ ਬਧੌਛੀ ਦੀ ਮਿੰਨੀ ਕਹਾਣੀ `ਆਸਰੇ `ਸੁਣਾਈ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ `ਸਾਈਂ ਸੁਹਾਗ` ਸੁਣਾ ਕੇ ਅਜੋਕੇ ਸਮਾਜ ਬਾਰੇ ਸੋਚਣ ਤੇ ਮਜ਼ਬੂਰ ਕੀਤਾ।ਕਮਲ ਵਰਮਾ ਦੇ ਚੁਟਕਲੇ, ਭੀਮ ਸੈਨ ਝੂਲੇਲਾਲ ਦੀ ਸਰਾਇਕੀ ਕਵਿਤਾ ਨਰਿੰਦਰ ਘੜਾਮੇ ਵਾਲਾ ਦਾ ਗੀਤ, ਮਾਨ ਸਿੰਘ ਜੰਡੋਲੀ ਦੀ ਰੁਬਾਈ ਵੀ ਆਪਣਾ ਪ੍ਰਭਾਵ ਛੱਡ ਗਿਆ।ਬਲਦੇਵ ਸਿੰਘ ਖੁਰਾਣਾ ਦਾ ਗੀਤ ਜਿਥੇ ਵਧੀਆ ਸੀ, ਉਥੇ ਉਨ੍ਹਾਂ ਨੇ ਸਟੇਜ ਦੀ ਕਾਰਵਾਈ ਵੀ ਬਾਖੂਬੀ ਚਲਾਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply