ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ `ਤੇ ਮੇਅਰ ਕਰਮਜੀਤ ਸਿੰਘ
ਰਿੰਟੂ ਕੇਂਦਰੀ ਵਾਲਮੀਕਿ ਮੰਦਿਰ ਹਾਥੀ ਗੇਟ ਵਿਖੇ ਡਿਪਟੀ ਮੇਅਰ ਯੂਨਸ ਕੁਮਾਰ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਅਵਸਰ `ਤੇ ਸ਼ੋਭਾ ਯਾਤਰਾ ਵੀ ਕੱਢੀ ਗਈ।ਮੇਅਰ ਨੇ ਆਪਣੇ ਸੰਬੋਧਨ `ਚ ਕਿਹਾ ਕਿ ਸਾਨੂੰ ਸ੍ਰੀ ਵਾਲਮੀਕਿ ਜੀ ਵਲੋਂ ਅਧਿਆਤਮਕ ਗਿਆਨ, ਪ੍ਰੇਮ, ਭਾਈਚਾਰੇ ਅਤੇ ਮਿਲਵਰਤਣ ਦੀ ਭਾਵਨਾ ਦੇ ਦੱਸੇ ਮਾਰਗ `ਤੇ ਚੱਲਣਾ ਚਾਹੀਦਾ ਹੈ।
ਇਸ ਮੌਕੇੇ ਜੁਗਲ ਕਿਸ਼ੋਰ ਸ਼ਰਮਾ, ਸੁਨੀਲ ਕੁਮਾਰ ਕੋਂਟੀ, ਕਮੇਟੀ ਦੇ ਯੋਗਰਾਜ ਮਲਹੋਤਰਾ, ਬਲਬੀਰ ਸਿੰਘ ਬੱਬੀ, ਗੋਪਾਲ ਖੋਸਲਾ, ਰਾਜਿੰਦਰ ਕੁਮਾਰ ਨੀਟੂ, ਪਰਸ਼ੋਤਮ ਲਾਲ, ਧੀਰਜ ਕੁਮਾਰ ਪ੍ਰਿੰਸ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media