ਜੰਡਿਆਲਾ ਗੁਰੂ, 13 ਅਕਤੂਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਲੋਕ ਮੰਚ ਅੰਮ੍ਰਿਤਸਰ ਵਲੋਂ ਸੇਂਟ ਸੋਲਜ਼ਰ ਇਲੀਟ ਕਾਨਵੈਟ
ਸਕੂਲ ਵਿਖੇ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲਾ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਨਾਲ ਕੀਤੀ।ਮੁੱਖ ਮਹਿਮਾਨ ਪ੍ਰਿੰਸੀਪਲ ਹਰਚਰਨ ਸਿੰਘ ਦੇ ਨਾਲ ਸੇਂਟ ਸੋਲਜਰ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰੋਗਰਾਮ ਦੇ ਕਨਵੀਨਰ ਪੰਡਿਤ ਕ੍ਰਿਸ਼ਨ ਦਵੇਸਰ, ਬਲਵਿੰਦਰ ਸਿੰਘ ਪ੍ਰਧਾਨ ਭਾਰਤੀ ਮਜਦੂਰ ਸੰਘ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਤੇ ਸੁਖਚੈਣ ਸਿੰਘ ਨੇ ਸ਼ਮਾ ਰੋਸ਼ਨ ਕੀਤੀ।ਨਸ਼ੇ, ਭਰੂਣ ਹੱਤਿਆ ਤੇ ਸਮਾਜਿਕ ਅਰਾਜਿਕਤਾ `ਤੇ ਕਰਵਾਏ ਗਏ ਭਾਸ਼ਣ ਅਤੇ ਕਵਿਤਾ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਸਰੋਤੇ ਪ੍ਰਭਾਵਿਤ ਕੀਤੇ।ਜੂਨੀਅਰ ਭਾਸ਼ਣ ਮੁਕਾਬਲੇ `ਚ ਸੇਂਟ ਸਲੋਜਰ ਇਲੀਟ ਕਾਂਨਵੈਟ ਸਕੂਲ਼ ਚਵਿੰਡਾ ਦੇਵੀ ਦੀ ਤਮੰਨਾ ਗਿੱਲ ਨੇ ਪਹਿਲਾ, ਸੇਂਟ ਸਲੋਜਰ ਇਲੀਟ ਕਾਨਵੈਂਟ ਸਕੂਲ਼ ਜੰਡਿਆਲਾ ਗੁਰੂ ਦੀ ਸਮਰੀਤ ਕੌਰ ਨੇ ਦੂਸਰਾ ਅਤੇ ਮਨੋਹਰ ਵਾਟੀਕਾ ਪਬਲਿਕ ਸਕੂਲ਼, ਜੰਡਿਆਲਾ ਗੁਰੂ ਪ੍ਰਭਨੂਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸੀਨੀਅਰ ਭਾਸ਼ਣ ਮੁਕਾਬਲੇ `ਚ ਸੇਂਟ ਸਲੋਜਰ ਇਲੀਟ ਕਾਂਨਵੈਟ ਸਕੂਲ਼ ਜੰਡਿਆਲਾ ਗੁਰੂ ਸ਼ੈਰਨ ਗਿੱਲ ਨੇ ਪਹਿਲਾ, ਬੀ.ਡੀ ਐਸ ਸਕੂਲ਼ ਦੀ ਪ੍ਰਭਜੋਤ ਕੌਰ ਨੇ ਦੂਸਰਾ ਅਤੇ ਐਸ.ਏ.ਜੈਨ ਸਕੂਲ਼ ਜੰਡਿਆਲਾ ਗੁਰੂ ਮੁਸਕਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜੂਨੀਅਰ ਲੋਕ ਗੀਤ ਮੁਕਾਬਲੇ ਵਿੱਚ ਸੇਂਟ ਸਲੋਜਰ ਇਲੀਟ ਕਾਂਨਵੈਟ ਸਕੂਲ਼ ਜੰਡਿਆਲਾ ਗੁਰੂ ਦੀ ਕਵਨਦੀਪ ਕੌਰ ਪਹਿਲੇ, ਐਸ.ਏ.ਜੈਨ ਸਕੂਲ਼ ਜੰਡਿਆਲਾ ਗੁਰੂ ਦਾ ਗੁਰਪ੍ਰੀਤ ਸਿੰਘ ਦੂਸਰੇ ਅਤੇ ਸੇਂਟ ਸਲੋਜਰ ਇਲੀਟ ਕਾਂਨਵੈਟ ਸਕੂਲ਼ ਚਵਿੰਡਾ ਦੇਵੀ ਪਰਨੀਤ ਕੌਰ ਤੀਸਰੇ ਸਥਾਨ `ਤੇ ਰਹੇ।ਸੀਨੀਅਰ ਲੋਕ ਗੀਤ ਮੁਕਾਬਲੇ `ਚ (ਸੇਂਟ ਸਲੋਜਰ ਇਲੀਟ ਕਾਂਨਵੈਟ ਸਕੂਲ਼ ਜੰਡਿਆਲਾ ਗੁਰੂ ਦੀ ਨਵਨੀਤ ਕੌਰ ਨੇ ਪਹਿਲਾ, ਸਰਕਾਰੀ ਕੰਨਿਆ ਸੀ.ਸੈ.ਸਕੂਲ, ਜੰਡਿਆਲਾ ਗੁਰੂ ਦੀ ਜਾਨਵੀ ਸਰੋਜ ਨੇ ਦੂਸਰਾ ਅਤੇ ਮਨੋਹਰ ਵਾਟਿਕਾ ਪਬਲਿਕ ਸਕੂਲ਼, ਜੰਡਿਆਲਾ ਗੁਰੂ ਦੀ ਲਤਿਕਾ ਨੇ ਤੀਸਰੇ ਸਥਾਨ `ਤੇ ਕਬਜ਼ਾ ਕੀਤਾ।
ਇਹਨਾਂ ਮੁਕਾਬਿਲਆਂ ਵਿੱਚ ਜੱਜਾਂ ਦੀ ਭੂਮਿਕਾ ਲੈਕਚਰਾਰ ਦਲਜੀਤ ਸਿੰਘ, ਹਰਜੋਤ ਸਿੰਘ ਲੈਕਚਰਾਰ ਸੰਗੀਤ, ਹਜਜੋਤ ਸਿੰਘ ਕੰਬੋਜ ਲੈਕਚਰਾਰ ਸੰਗੀਤ ਨੇ ਅਦਾ ਕੀਤੀ।ਟਾਈਮ ਕੀਪਰ ਦੀ ਡਿਊਟੀ ਸਕੂਲ ਦੇ ਆਰਟ ਐਡ ਕਰਾਫਟ ਮੈਡਮ ਜਗਰੂਪ ਕੌਰ ਨੇ ਨਿਭਾਈ।ਸਟੇਜ ਜਸਬੀਰ ਸਿੰਘ ਅਤੇ ਨਵਜੀਤ ਕੌਰ ਨੇ ਬਾਖੂਬੀ ਸੰਭਾਲੀ।
ਅੰਤ ਵਿੱਚ ਮੁਕਾਬਿਲਆਂ ਦੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਮਨਾਮਿਤ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media