Friday, March 6, 2026

ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਨੈਸ਼ਨਲ ਪੋਸਟਲ ਡੇਅ ਮਨਾਇਆ

ਸੁਨਾਮ/ਲੌਂਗੋਵਾਲ, 13 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ  ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਬੱਚਿਆਂ ਨੂੰ ਡਾਕ PUNJ1310201909ਸੇਵਾਵਾਂ ਦਾ ਮਹੱਤਵ ਦੱਸਣ ਲਈ ਵਰਲਡ ਪੋਸਟਲ ਡੇਅ ਮਨਾਇਆ ਗਿਆ।ਜਿਸ ਤਰ੍ਹਾਂ ਟੈਕਨਾਲੋਜੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਉਸ ਦੇ ਚੱਲਦੇ ਪੱਤਰ ਲਿਖਣ ਦਾ ਰੁਝਾਨ ਬਹੁਤ ਘੱਟ ਹੋ ਗਿਆ ਹੈ।ਪੱਤਰ ਦਾ ਸਥਾਨ ਅਜਕਲ ਈ-ਮੇਲ, ਫੇਸਬੁਕ, ਵਾਟਸ ਐਪ ਆਦਿ ਨੇ ਲੈ ਲਿਆ ਹੈ।ਭਾਵੀ ਪੀੜ੍ਹੀ ਨੂੰ ਤਾਂ ਪੱਤਰ ਭੇਜਣ ਦਾ ਵੀ ਪਤਾ ਨਹੀਂ ਹੈ।ਪਰ ਪੱਤਰ ਪੋਸਟ ਕਰਨ  ਦਾ ਇੱਕ ਅਪਣਾ ਹੀ ਮਹੱਤਵ ਹੈ ਅਤੇ ਅੱਜ ਵੀ ਵੱਡੇ ਵੱਡੇ ਕਾਗਜ਼ੀ ਸੰਦੇਸ਼ ਡਾਕ ਦੇ ਜ਼ਰੀਏ ਹੀ ਭੇਜੇ ਜਾਂਦੇ ਹਨ।ਅਜੋਕੀ ਪੀੜ੍ਹੀ ਨੂੰ ਇਹਨਾ ਸਾਰੀਆਂ ਗੱਲਾਂ ਦਾ ਗਿਆਨ ਦੇਣ ਲਈ ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਬੱਚਿਆਂ ਨੂੰ ਦੱਸਿਆ ਗਿਆ ਕਿ ਪੁਰਾਣੇ ਸਮੇਂ ਵਿੱਚ ਕਿਵੇਂ ਕੋਈ ਵੀ ਖੁਸ਼ਖਬਰੀ, ਸਮਾਰੋਹ, ਵਿਆਹ, ਮੌਤ ਸਮਾਚਾਰ, ਜਨਮ ਸਮਾਚਾਰ, ਵਧਾਈ, ਆਮ ਹਾਲ-ਚਾਲ ਪੱਤਰਾਂ ਦੇ ਜ਼ਰੀਏ ਦੂਰ-ਦੁਰੇਡੇ ਵੱਸਦੇ ਰਿਸ਼ਤੇਦਾਰਾਂ ਤੱਕ ਪਹੁੰਚਾਇਆ ਜਾਂਦਾ ਸੀ।ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਵੇਂ ਉਹ ਬੈਂਕ ਵਾਂਗ ਆਪਣਾ ਖਾਤਾ ਡਾਕਖ਼ਾਨੇ ਵਿੱਚ ਵੀ ਖੋਹਲ ਸਕਦੇ ਹਨ ਅਤੇ ਪੈਸੇ ਜਮਾਂ ਕਰ ਸਕਦੇ ਹਨ ਅਤੇ ਮਨੀਆਰਡਰ ਦੇ ਜ਼ਰੀਏ ਵੀ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹਨ।
            ਸਾਰੇ ਬੱਚਿਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਪੱਤਰ ਲਿਖੇ ਅਤੇ ਵਿਦਿਆਰਥੀਆਂ ਨੇ ਅਧਿਆਪਿਕਾਵਾਂ ਦੀ ਮਦਦ ਨਾਲ ਆਪਣੇ ਹੱਥਾਂ ਨਾਲ ਡਾਕ ਪੱਤਰਾਂ ਨੂੰ ਸੁੰਦਰ-ਸੁੰਦਰ ਰੰਗਾਂ ਨਾਲ ਸਜਾਇਆ।ਰਿਸ਼ਤੇਦਾਰਾਂ ਅਤੇ ਮਾਤਾ ਪਿਤਾ ਦਾ ਪਤਾ ਲਿਖਿਆ ਗਿਆ ਅਤੇ ਇਸ ਦੇ ਬਾਅਦ ਸਾਰੇ ਬੱਚਿਆਂ ਨੂੰ ਡਾਕਖ਼ਾਨੇ ਲਿਜਾਇਆ ਗਿਆ।ਜਿਥੇ ਪੋਸਟ ਆਫਿਸ ਅਧਿਕਾਰੀ ਪੰਕਜ ਨੇ ਸਾਰੇ ਬੱਚਿਆਂ ਨੂੰ ਲੈਟਰ ਬਾਕਸ ਤੋਂ ਲੈ ਕੇ ਪੱਤਰ ਭੇਜਣ ਤੱਕ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੱਚਿਆਂ ਦੁਆਰਾ ਲੈਟਰ ਪੋਸਟ ਵੀ ਕੀਤੇ।
            ਇਸ ਮੌਕੇ ਸਕੂਲ ਅਧਿਆਪਕਾਵਾਂ ਪ੍ਰੀਤੀ ਸ਼ਰਮਾ, ਪ੍ਰਭਜੋਤ ਕੌਰ, ਮਨਪ੍ਰੀਤ ਸ਼ਰਮਾ, ਗੀਤਾ ਸ਼ਰਮਾ, ਪ੍ਰਿਆ ਭਾਰਦਵਾਜ, ਦਵਿੰਦਰ ਕੌਰ, ਰਣਜੀਤ ਕੌਰ ਅਤੇ ਮੀਨੂ ਸਪਨਾ ਸ਼ਰਮਾ ਆਦਿ ਨੇ ਬੱਚਿਆਂ ਦੀ ਪੱਤਰ ਲਿਖਣ ਤੋਂ ਲੈ ਕੇ ਪੱਤਰ ਭੇਜਣ ਤੱਕ ਮਦਦ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply