Friday, March 6, 2026

ਫੀਲਡ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਪ੍ਰੈਸ ਵੈਲਫੇਅਰ ਕਲੱਬ ਦਾ ਗਠਨ

ਪ੍ਰੈਸ ਵਲੋਂ ਲੋਕਾਂ ਦੀਆਂ ਉਮੀਦਾਂ `ਤੇ ਖਰਾ ਉਤਰਿਆ ਜਾਵੇ – ਸਿਵਲ ਸਰਜਨ ਡਾ. ਮੁਲਤਾਨੀ
ਸੰਗਰੂਰ/ਲੌਂਗੋਵਾਲ, 13 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਹੋਟਲ ਕੌਲਾ ਪਾਰਕ ਵਿਖੇ ਪੱਤਰਕਾਰ ਭਾਈਚਾਰੇ ਦੀ PUNJ1310201910ਇੱਕ ਅਹਿਮ ਮੀਟਿੰਗ ਸੀਨੀਅਰ ਪੱਤਰਕਾਰ ਬਲਦੇਵ ਸਿੰਘ ਜਨੂਹਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਫੀਲਡ `ਚ ਕੰਮ ਕਰ ਰਹੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਫੀਲਡ ਪੱਤਰਕਾਰਾਂ ਵਲੋਂ ਇਸ ਸਮੇਂ ਪੰਜਾਬ ਪ੍ਰੈਸ ਵੈਲਫੇਅਰ ਕਲੱਬ ਦਾ ਗਠਨ ਕੀਤਾ ਗਿਆ।ਜਿਸ ਵਿਚ ਸਰਬਸੰਮਤੀ ਨਾਲ ਬਲਦੇਵ ਸਿੰਘ ਜਨੂਹਾ ਨੂੰ ਪ੍ਰਧਾਨ, ਹਰਜੀਤ ਸਿੰਘ ਕਾਤਿਲ ਨੂੰ ਸਕੱਤਰ ਤੇ ਭਗਵੰਤ ਸਿੰਘ ਚੰਦੜ ਨੂੰ ਖਜਾਨਚੀ ਚੁਣਿਆ ਗਿਆ।ਨਵਨਿਯੁਕਤ ਅਹੁਦੇਦਾਰਾਂ ਨੇ ਆ ਰਹੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।
              ਮੀਟਿੰਗ ਵਿੱਚ ਸਿਵਲ ਸਰਜਨ ਫਾਜ਼ਿਲਕਾ ਡਾ. ਦਲੇਰ ਸਿੰਘ ਮੁਲਤਾਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਉਨਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਫੀਲਡ ਵਿਚ ਰਹਿ ਕੇ ਕੰਮ ਕਰਨਾ ਕਾਫੀ ਚੁਣੌਤੀ ਭਰਿਆ ਹੁੰਦਾ ਹੈ।ਖਾਸਕਰ ਪੱਤਰਕਾਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅੱਜ ਸਮਾਜ ਵਿਚ ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਵਧਣ ਕਾਰਨ ਲੋਕਾਂ ਨੂੰ ਵੀ ਪੱਤਰਕਾਰ ਭਾਈਚਾਰੇ ਤੋਂ ਕਾਫੀ ਉਮੀਦਾਂ ਹਨ, ਜਿੰਨਾਂ `ਤੇ ਖਰਾ ਉਤਰਣਾ ਸਮੇਂ ਦੀ ਲੋੜ ਹੈ।ਉਨਾਂ ਸਮੁੱਚੀ ਪ੍ਰੈਸ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦੀ ਅਪੀਲ ਵੀ ਕੀਤੀ।
            ਇਸ ਮੌਕੇ ਐਚ.ਐਸ ਸ਼ਮੀ, ਉਪਵਿੰਦਰ ਤਨੇਜਾ, ਸੁੰਦਰ ਲਾਲ ਤੰਵਰ, ਸੰਜੂ ਰਾਵਤ, ਮਲਕੀਤ ਸਿੰਘ ਜੰਮੂ, ਹਰਬੰਸ ਸਿੰਘ ਮਾਰਡੇ, ਸਚਿਨ ਧਨਜੰਸ, ਯਾਦਵਿੰਦਰ ਮਾਹੀ, ਜੋਗਿੰਦਰ ਗੋਇਲ, ਹਰਜੀਤ ਸਿੱਧੂ, ਕੁਲਵੰਤ ਮੋਹਾਲੀ, ਪਰਵੇਸ਼ ਸ਼ਰਮਾ, ਵਿਕਾਸ ਵਰਮਾ, ਮਲਕੀਤ ਬਣਭੋਰੀ, ਪੀ.ਕੇ ਸੁਨਾਮੀ, ਰਵਿੰਦਰ ਗਰਗ, ਗੁਰਪ੍ਰੀਤ ਸਿੰਘ, ਜਗਸੀਰ ਲੌਂਗੋਵਾਲ, ਨਰਿੰਦਰ ਅੱਤਰੀ, ਕਿਰਪਾਲ ਸੰਧੇ, ਸੁਖਵਿੰਦਰ ਪਲਾਹ, ਨਰੇਸ਼ ਕੁਮਾਰ, ਸੁਖਦੇਵ ਸਿੰਘ ਦੇਬੀ ਤੋਂ ਇਲਾਵਾ ਕਈ ਹੋਰ ਪੱਤਰਕਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply