ਧੂਰੀ, 14 ਅਕਤੂਬਰ (ਪੰਜਾਬ ਪੋਸਟ – ਪਰਵੀਨ ਗਰਗ) – ਵਿਸ਼ਵ ਹਿੰਦੂ ਪਰਿਸ਼ਦ ਬਜ਼ਰੰਗ ਦਲ ਜਿਲ੍ਹਾ ਸੰਗਰੂਰ ਦੇ ਪ੍ਰਮੁੱਖ ਅਧਿਕਾਰੀਆਂ ਦੀ ਬੈਠਕ ਵਿਸ਼ਵ ਹਿੰਦੂ
ਪਰਿਸ਼ਦ ਦੇ ਪੰਜਾਬ ਦੇ ਸਹਿ-ਮੰਤਰੀ ਸ਼੍ਰੀ ਵਿਜੈ ਛਾਬੜਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਮੀਤ ਸਕੱਤਰ ਵਿਮਲ ਕੁਮਾਰ ਮਿੱਤਲ, ਵਿਭਾਗ ਸੰਜੋਜਕ ਵਿਜੈ ਢੋਲੇਵਾਲ, ਪ੍ਰਾਂਤ ਮੀਡੀਆ ਪ੍ਰਮੁੱਖ ਮੋਹਿਤ ਗਰਗ, ਜ਼ਿਲਾ ਅਧਿਕਾਰੀ ਕਰਨ ਤਾਇਲ, ਜ਼ਿਲਾ ਉਪ ਅਧਿਕਾਰੀ ਵਿਨੋਦ ਮੋਦਗਿਲ, ਬਜ਼ਰੰਗ ਦਲ ਦੇ ਜ਼ਿਲਾ ਸੰਯੋਜਕ ਚਰਨ ਸਿੰਘ ਗਿੱਲ ਸ਼ਾਮਲ ਹੋਏ।ਬੈਠਕ ਵਿੱਚ ਫੈਸਲਾ ਹੋਇਆ ਕਿ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਪੂਰੀ ਧੂਮ ਧਾਮ ਨਾਲ ਮਨਾਈ ਜਾਵੇਗੀ।30 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਸ਼ਹੀਦ ਰਾਮ ਭਗਤਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ।ਬੈਠਕ ਵਿੱਚ ਬੋਲਦੇ ਹੋਏ ਵਿਜੈ ਛਾਬੜਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹਰ ਜਗ੍ਹਾਂ `ਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ।17 ਨਵੰਬਰ ਤੋਂ ਕੇ 1 ਦਸੰਬਰ ਤੱਕ ਵਿਸ਼ਵ ਹਿੰਦੂ ਪਰਿਸ਼ਦ ਦਾ ਮੈਂਬਰ ਅਭਿਆਨ ਚਲਾਇਆ ਜਾਵੇਗਾ।ਇਸ ਅਵਸਰ `ਤੇ ਫੈਸਲਾ ਕੀਤਾ ਗਿਆ ਕਿ ਦਸੰਬਰ ਦੇ ਮਹੀਨੇ `ਚ ਜ਼ਿਲਾ ਸੰਗਰੂਰ `ਚ ਬਜ਼ਰੰਗ ਦਲ ਵਲੌਂ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਕੀਤਾ ਜਾਵੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media