Tuesday, October 6, 2026

ਸਾਂਝਾ ਸਮਾਜ ਕਲਿਆਣ ਮੋਰਚਾ ਵਲੋਂ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਰੋਸ ਧਰਨਾ 18 ਨੂੰ

ਧੂਰੀ, 15 ਅਕਤੂਬਰ (ਪੰਜਾਬ ਪੋਸਟ- ਪਰਵੀਨ ਗਰਗ) – ਵੱਖ-ਵੱਖ ਜੱਥੇਬੰਦੀਆਂ `ਤੇ ਅਧਾਰਿਤ ਸਾਂਝਾ ਸਮਾਜ ਕਲਿਆਣ ਮੋਰਚਾ ਦੀ ਮੀਟਿੰਗ ਪੈਨਸ਼ਨਰ ਦਫਤਰ PUNJ1510201902ਧੂਰੀ ਵਿਖੇ ਕਨਵੀਨਰ ਡਾ. ਅਨਵਰ ਭਸੌੜ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਬੁਲਾਰਿਆਂ ਨੇ ਗ਼ਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜ਼ੂਦ ਵੀ ਬੇਸਹਾਰਾ ਪਸ਼ੂਆਂ ਦਾ ਹੱਲ ਨਹੀਂ ਕੀਤਾ ਗਿਆ।ਹਰ ਰੋਜ਼ ਸੜਕੀ ਹਾਦਸੇ ਵਾਪਰ ਰਹੇ ਹਨ ਅਤੇ ਪਸ਼ੂ ਬੱਚਿਆਂ ਤੇ ਬਜੁਰਗਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪਦਾ ਹੈ।ਉਨਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਦਾ ਸਥਾਈ ਹੱਲ ਕਰਵਾਉਣ ਲਈ 18 ਅਕਤੂਬਰ ਨੂੰ ਦੁਪਹਿਰ 12:00 ਵਜੇ ਤੋਂ ਸਥਾਨਕ ਕੱਕੜਵਾਲ ਚੌਂਕ ਵਿਖੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਸਮੂਹ ਧਰਨਾਕਾਰੀ 11 ਵਜੇ ਤ੍ਰਿਵੈਣੀ ਚੌਂਕ ਵਿਖੇ ਇਕੱਤਰ ਹੋ ਕੇ ਸ਼ਹਿਰ ਦੇ ਬਜ਼ਾਰਾਂ ’ਚ ਰੋਸ ਮਾਰਚ ਕਰਨਗੇ।
            ਇਸ ਮੌਕੇ ਅਮਰੀਕ ਸਿੰਘ ਕਾਂਝਲਾ, ਚਰਨਜ਼ੀਤ ਸਿੰਘ ਕੈਂਥ, ਕੁਲਵੰਤ ਸਿੰਘ, ਹਰਦੇਵ ਸਿੰਘ ਘਨੌਰੀ, ਰਮੇਸ਼ ਕੁਮਾਰ, ਬਲਵੰਤ ਸਿੰਘ, ਮੁਰਾਰੀ ਲਾਲ ਸਿੰਗਲਾ ਸਮੇਤ ਹੋਰ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply