ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਚੌਥੀ ਗਤਕਾ ਨੈਸ਼ਨਲ ਖੇਡ
ਸੀਨੀਅਰ ਅਤੇ ਜੂਨੀਅਰ ਦੇ ਮੁਕਾਬਲੇ ਖਾਲਸਾ ਕਾਲਜ ਵਿਖੇ ਸੰਪਨ ਹੋਏ।ਇਨ੍ਹਾਂ ਖੇਡਾਂ ਵਿੱਚ 15 ਰਾਜਾਂ ਦੇ ਕਰੀਬ 450 ਖਿਡਾਰੀਆਂ ਨੇ ਭਾਗ ਲਿਆ।
ਪੰਜਾਬ ਗਤਕਾ ਖੇਡ ਦਾ ਦੂਜੇ ਦਿਨ ਉਦਘਾਟਨ ਐਸ.ਪੀ.ਐਸ ਪਰਮਾਰ ਆਈ.ਜੀ ਬਾਡਰ ਰੇਂਜ ਅੰਮਿ੍ਰਤਸਰ ਵਲੋਂ ਕੀਤਾ ਗਿਆ।ਉਨ੍ਹਾਂ ਨੇ ਦਸਿਆ ਕਿ ਗਤਕਾ ਖੇਡ ਸਵੈ ਰੱਖਿਆ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਜਰੂਰੀ ਹੈ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਹਫਜਾਈ ਕੀਤੀ।ਪਰਮਾਰ ਨੇ ਕਿਹਾ ਕਿ ਸਾਡੇ ਗੁਰੂਆਂ ਦੀ ਖੇਡ ਹੈ ਅਤੇ ਪੰਜਾਬ ਦੀ ਵੀ ਮਾਂ ਖੇਡ ਹੈ ਜੋ ਸਦੀਆਂ ਤੋਂ ਪੰਜਾਬ ਵਿੱਚ ਖੇਡੀ ਜਾਂਦੀ ਹੈ।ਹਰਚਰਨ ਸਿੰਘ ਭੁੱਲਰ ਅਤੇ ਰਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ ਨੇ ਉਨ੍ਹਾਂ ਨੂੰ `ਜੀ ਆਇਆ` ਕਿਹਾ।
ਪੰਜਾਬੀ ਅਖਬਾਰ ਦੇ ਐਡੀਟਰ ਵਰਿੰਦਰ ਸਿੰਘ ਵਾਲੀਆ ਨੇ ਵਿਸ਼ੇਸ਼ ਮਹਿਮਾਨ ਦੇ ਤੋਰ `ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਸੰਦੇਸ਼ ਦਿੱਤਾ।ਇਸ ਤੋਂ ਇਲਾਵਾ ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ ਗੁਰੂਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵੀ ਮੁੱਖ ਮਹਿਮਾਨ ਦੇ ਤੌਰ `ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਅਤੇ ਖਿਡਾਰੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਜਿਵੇਂ ਗਤਕਾ ਨਗਰ ਕੀਰਤਨਾਂ ਤੋਂ ਨਿਕਲ ਕੇ ਇਕ ਵੱਖਰੀ ਖੇਡ ਦੇ ਤੋਰ ੇ ਜਾਣਿਆ ਜਾਣ ਲੱਗਾ ਹੈ ਹੁਣ ਉਹ ਦਿਨ ਦੂਰ ਨਹੀ ਜਦੋਂ ਗਤਕਾ ਊਲੰਪਿਕ ਖੇਡਾਂ ਵਿੱਚ ਵੀ ਖੇਡਿਆ ਜਾਵੇਗਾ।ਉਨ੍ਹਾਂ ਨੇ ਗਤਕਾ ਫੈਡਰੇੂਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਖਿਡਾਰੀਆਂ ਖੇਡ ਭਾਵਨਾ ਨਾਲ ਖੇਡਣ ਦਾ ਸੰਦੇਸ ਵੀ ਦਿੱਤਾ।
ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਐਸ.ਪੀ. ਸਿੰਘ ਓਬਰਾਏ ਐਮ.ਡੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ, ਜੋ ਕਿ ਗਤਕਾ ਫੈਡਰੇਸ਼ਨਨ ਆਫ ਏਸ਼ੀਆ ਦੇ ਪ੍ਰਧਾਨ ਵੱਲੋਂ ਕੀਤੀ ਗਈ।ਊਨ੍ਹਾਂ ਨੇ ਜੇਤੂ ਟੀਮਾਂ ਨੂੰ ਟਰਾਫੀਆ, ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।ਪ੍ਰੋਗਰਾਮ ਵਿੱਚ ਓਵਰ ਆਲ ਟਰਾਫੀ ਪੰਜਾਬ ਦੀ ਟੀਮ ਨੇ ਜਿੱਤੀ ਅਤੇ ਦਿੱਲੀ ਦੀ ਟੀਮ ਦੂਜੇ ਨੰਬਰ ਤੇ ਰਹੀ ਅਤੇ ਚੰਡੀਗੜ ਦੀ ਟੀਮ ਤੀਜੇ ਨੰਬਰ `ਤੇ ਰਹੀ।
ਗਤਕਾ ਖਿਡਾਰੀਆਂ ਵਿੱਚ ਖੁਸੀ ਦੀ ਲਹਿਰ ਉਸ ਵੇਲੇ ਦੌੜ ਗਈ ਜਦੋਂ ਉਥੇੇ ਗਤਕਾ ਫੈਡਰੇਸ਼ਨ ਆਫ ਏਸ਼ੀਆ, ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਆਫ ਪੰਜਾਬ ਵਲੋਂ ਸਰਬੱਤ ਦਾ ਭੱਲਾ ਗਤਕਾ ਗੋਲਡ ਕੱਪ ਹਰ ਸਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਕਿਹਾ ਕਿ ਗਤਕਾ ਕੱਪ ਸੋਨੇ ਦਾ ਹੋਵੇਗਾ।ਇਸ ਦੇ ਨਾਲ ਜੇਤੂ ਟੀਮਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇੇ।ਇਹ ਗਤਕਾ ਗੋਲਡ ਕੱਪ ਅਪਰੈਲ 2020 `ਚ ਕਰਵਾਇਆ ਜਾਵੇਗਾ। ਜਗ੍ਹਾ ਅਤੇ ਮਿਤੀ ਬਾਅਦ ਵਿੱਚ ਦੱਸੀ ਜਾਵੇਗੀ।ਇਸ ਐਲਾਨ ਦਾ ਗਤਕਾ ਜਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਸ ਉਪਰਾਲੇ ਦੀ ਬਹੁਤ ਸਲਾਘਾ ਕੀਤੀ।
ਰਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਬਲਜਿੰਦਰ ਸਿੰਘ ਤੂਰ ਸੈਕਟਰੀ ਪੰਜਾਬ ਗਤਕਾ ਐਸੋਸੀਏਸ਼ਨ ਨੇ ਬਾਹਰੀ ਰਾਜਾਂ ਤੋਂ ਆਏ ਖਿਡਾਰੀਆਂ, ਰੈਫਰੀਆਂ, ਕੋਚਾਂ ਅਤੇ ਪ੍ਰਬੰਧਕਾ ਦਾ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ।
ਇਸ ਮੋਕੇ ਮਨਜੀਤ ਸਿੰਘ ਵਾਈਸ ਪ੍ਰਧਾਨ ਗਤਕਾ ਫੈਡਰੇਸ਼ਨ ਮਨਵਿੰਦਰ ਸਿੰਘ ਵਿੱਕੀ ਕੁਆਰਡੀਨੇਟਰ, ਦਵਿੰਦਰ ਸਿੰਘ ਛੀਨਾ, ਬਲਜਿੰਦਰ ਸਿੰਘ ਤੂਰ ਸੈਕਟਰੀ ਗਤਕਾ, ਜਗਦੀਸ਼ ਸਿੰਘ ਕੁਰਾਲੀ, ਅਵਿਨਾਸ਼ ਜੋਲੀ ਸਾਬਕਾ ਡਿਪਟੀ ਮੇਅਰ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media