Thursday, July 3, 2025
Breaking News

ਡਾ. ਪਰਮਜੀਤ ਸਿੰਘ ਕਲਸੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਨਾਮਜਦ

ਬਟਾਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਅਕਾਦਮਿਕ, ਸਮਾਜ-ਸੇਵਾ ਅਤੇ ਸਾਹਿਤਕ ਹਲਕਿਆਂ ਵਿੱਚ ਆਪਣੀਆਂ ਬੇਮਿਸਾਲ ਉਪਲੱਬਧੀਆਂ PUNJ1510201909ਕਾਰਨ ਨਾਮਣਾ ਖੱਟਣ ਵਾਲੇ ਜ਼ਿਲਾ੍ਹ ਗੁਰਦਾਸਪੁਰ ਦੇ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ (ਸੇਵਾਮੁਕਤ ਆਈ.ਏ.ਐਸ) ਦੀ ਅਗਵਾਈ ਹੇਠ ਗਠਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਅਤੇ ਇਸੇ ਬੋਰਡ ਦੀ ਸੂਬਾ ਪੱਧਰੀ ਅਧਿਆਪਕ ਭਲਾਈ ਕਮੇਟੀ ਦਾ 2 ਸਾਲ ਲਈ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

              ਇਹ ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਸ 5 ਮੈਂਬਰੀ ਸੂਬਾ ਪੱਧਰੀ ਅਧਿਆਪਕ ਭਲਾਈ ਕਮੇਟੀ ਦਾ ਮੈਂਬਰ ਗਠਨ ਕੀਤਾ ਗਿਆ ਹੈ, ਉਸ ਵਿੱਚ ਪੰਜਾਬ ਦੀ ਸਕੂਲ ਸਿੱਖਿਆ ਦੇ ਵਿਭਾਗੀ ਮੁੱਖੀ ਡੀ.ਪੀ.ਆਈ (ਸੈ.ਸਿੱ.), ਡੀ.ਪੀ.ਆਈ.(ਐ.ਸਿੱ.), ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪ੍ਰਿੰ. ਅਵਿਨਾਸ਼ ਵੋਹਰਾ ਵੀ ਮੈਂਬਰ ਨਾਮਜ਼ਦ ਕੀਤੇ ਗਏ ਹਨ।
              ਬੋਰਡ ਦੇ ਇਹਨਾਂ ਫ਼ੈਸਲਿਆ ਦਾ ਸਵਾਗਤ ਕਰਦਿਆਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ (ਜਿਥੋਂ ਡਾ. ਕਲਸੀ ਨੇ ਗਿਆਰਵੀਂ ਸ਼ੇ੍ਰਣੀ ਤੋਂ ਐਮ.ਏ ਤੱਕ ਸਿੱਖਿਆ ਪ੍ਰਾਪਤ ਕੀਤੀ) ਦੇ ਪ੍ਰਿੰਸੀਪਲ (ਡਾ.) ਐਡਵਰਡ ਮਸੀਹ, ਪੋਸਟ ਗਰੈਜੂਏਟ ਪੰਜਾਬੀ ਵਿਭਾਗ ਮੁੱਖੀ ਡਾ. ਸੁਖਜਿੰਦਰ ਸਿੰਘ ਬਾਠ, ਡਾ. ਨੀਰਜ ਸ਼ਰਮਾ, ਕੰਪਿਊਟਰ ਵਿਭਾਗ ਮੁੱਖੀ ਡਾ. ਨਰਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਡਾ. ਕਲਸੀ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਾਬਕਾ ਸਕੱਤਰ ਭਾਰਤ ਸਕਾਊਟਸ ਐਂਡ ਗਾਈਡਜ਼ ਤੋਂ ਨਰਿੰਦਰ ਸਿੰਘ ਬਨੀ ਲੋਧੀ (ਨੈਸ਼ਨਲ ਐਵਾਰਡੀ), ਐਵਾਰਡੀਜ਼ ਐਸੋਸੀਏਸ਼ਨ ਪ੍ਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ, ਆਲ ਇੰਡੀਆ ਐਵਾਰਡੀਜ਼ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਨਿਰਮਲ ਸਿੰਘ,ਸਾਬਕਾ ਡਾਇਰੈਕਟਰ ਐਸ.ਸੀ.ਈ.ਆਰ.ਟੀ ਸੁਖਦੇਵ ਸਿੰਘ ਕਾਹਲੋਂ ਨੈਸ਼ਨਲ ਐਵਾਰਡੀ, ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਸਰਪ੍ਰਸਤ ਸੁਖਦੇਵ ਸਿੰਘ ਰਾਣਾ (ਨੈਸ਼ਨਲ ਐਵਾਰਡੀ), ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਜਲੰਧਰ, ਮਾਸਟਰ ਕੇਡਰ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਰਿਆੜ, ਐਲੀਮੈਂਟਰੀ ਯੂਨੀਅਨ ਦੇ ਸੂਬਾ ਆਗੂ ਹਰਪ੍ਰੀਤ ਸਿੰਘ, ਮਨਿਸਟੀਰੀਅਲ ਐਸੋਸੀਏਸ਼ਨ ਦੇ ਸੂਬਾ ਆਗੂ ਰਘਬੀਰ ਸਿੰਘ ਬਡਵਾਲ, ਸਟੇਟ ਰਿਸੋਰਸ ਪਰਸਨ ਡਾ. ਮਨਜੀਤ ਪੁਰੀ, ਰਾਸਾ ਦੇ ਸੂਬਾ ਆਗੂ ਚਰਨਜੀਤ ਸਿੰਘ ਪਾਰੋਵਾਲ, ਐਜੂਸੈਟ ਸੁਸਾਇਟੀ ਦੇ ਸਟੇਟ ਅਧਿਕਾਰੀ ਸੀ੍ਰਮਤੀ ਕਰਮਜੀਤ ਕੌਰ, ਸਹਾਇਕ ਡਾਇਰੈਕਟਰ ਡਾ. ਸੁਨੀਲ ਬਹਿਲ, ਸਟੇਟ ਐਵਾਰਡੀ ਜ਼ਿਲਾ੍ਹ ਸਿੱਖਿਆ ਅਫ਼ਸਰ (ਸੈ.ਸਿੱ.) ਸ੍ਰੀਮਤੀ ਰਾਕੇਸ਼ ਬਾਲਾ, ਡਿਪਟੀ ਡੀ.ਈ.ਓ.(ਸੈ.ਸਿੱ.) ਲਖਵਿੰਦਰ ਸਿੰਘ, ਉਪ ਜ਼ਿਲਾ੍ਹ ਸਿੱਖਿਆ ਅਫ਼ਸਰ (ਸੈ.ਸਿੱ.) ਸੁਰੇਸ਼ ਸੈਣੀ, ਪੀ.ਐਚ.ਡੀ./ਐਮ.ਫਿਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਭੁਪਿੰਦਰ ਸਿੰਘ ਭਕਨਾ, ਸੂਬਾ ਜਨਰਲ ਸਕੱਤਰ ਡਾ. ਸਰਕਾਰੀਆ, ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿ. ਸੁਖਵੰਤ ਸਿੰਘ ਗਿੱਲ, ਉਘੇ ਸਾਹਿਤਕਾਰ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੂਬਾ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਡਾ. ਅਨੂਪ ਸਿੰਘ ਰੈਡ, ਕਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਤੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ, ਐਨ.ਆਰ.ਆਈ ਐਸੋਸੀਏਸ਼ਨ ਦੇ ਆਗੂ ਸਤਨਾਮ ਸਿੰਘ ਸੇਖੋਂ (ਯੂ.ਐਸ.ਏ), ਪੰਜਾਬੀ ਫ਼ਿਲਮ ਇੰਡਸਟਰੀ ਤੋਂ ਪ੍ਰੀਤਮ ਫ਼ਿਲਮ ਪ੍ਰੋਡਕਸ਼ਨ ਦੇ ਐਮ.ਡੀ ਸਤਨਾਮ ਸਿੰਘ ਚਾਨਾ, ਪ੍ਰਿੰ. ਹਰਦੀਪ ਸਿੰਘ ਢੀਂਡਸਾ ਸਟੇਟ ਐਵਾਰਡੀ, ਪ੍ਰਿੰ. ਬਲਵਿੰਦਰ ਪਾਲ (ਅਲੀਵਾਲ) ਆਦਿ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਾ. ਕਲਸੀ ਨੂੰ ਬੋਰਡ ਦੀਆਂ ਇਹਨਾਂ ਮਹੱਤਵਪੂਰਨ ਸੰਸਥਾਵਾਂ ਦਾ ਮੈਂਬਰ ਬਣਾਉਣ ‘ਤੇ ਪੰਜਾਬ ਸਰਕਾਰ, ਚੇਅਰਮੈਨ ਬੋਰਡ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਇਸ ਨੂੰ ਇਕ ਉਸਾਰੂ ਕਦਮ ਦੱਸਿਆ ਹੈ।
            ਉਧਰ ਨਵ-ਨਿਯੁੱਕਤ ਬੋਰਡ ਮੈਂਬਰ ਡਾ. ਕਲਸੀ ਨੇ ਇਸ ਨਿਯੁੱਕਤੀ `ਤੇ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply