ਸੰਗਰੂਰ/ ਲੌਂਗੋਵਾਲ, 16 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ 41ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਗਰਾਊਂਡ ਵਿਖੇ ਜਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ) ਸ੍ਰੀਮਤੀ ਪਰਮਜੀਤ ਕੌਰ ਸਿੱਧੂ ਦੀ ਅਗਵਾਈ ਵਿਚ ਕਰਵਾਈਆ ਜਾ ਰਹੀਆਂ ਹਨ।ਇਹਨਾਂ ਖੇਡਾਂ ਵਿੱਚ ਜਿਲ੍ਹਾ ਸੰਗਰੂਰ ਦੇ 12 ਬਲਾਕਾਂ ਦੇ ਵੱਡੀ ਗਿਣਤੀ `ਚ ਬੱਚਿਆਂ ਨੇ ਭਾਗ ਲਿਆ।ਖੇਡਾਂ ਦਾ ਉਦਘਾਟਨ ਕੈਪਟਨ ਭੁਪਿੰਦਰ ਸਿੰਘ ਪੂਨੀਆ ਨੇ ਬਚਿਆਂ ਵੱਲੋਂ ਕੀਤੇ ਗਏ ਮਾਰਚ ਪਾਸਟ ਦੌਰਾਨ ਸਲਾਮੀ ਲੈਣ ਉਪਰੰਤ ਕੀਤਾ।ਵਿਸ਼ੇਸ਼ ਮਹਿਮਾਨ ਵਜੋਂ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਡਾ. ਗੀਤਾ ਠਾਕੁਰ ਨੇ ਸ਼ਿਰਕਤ ਕੀਤੀ।ਖੇਡਾਂ ਦੌਰਾਨ ਬੱਚਿਆਂ ਵਲੋਂ ਰੰਗ-ਰੰਗ ਪ੍ਰੋਗਰਾਮ ਦੀ ਕੀਤੀ ਪੇਸ਼ ਕੀਤਾ ਗਿਆ।ਸਮੂਹ ਬਲਾਕਾਂ ਦੇ ਸਕੂਲਾਂ ਜਿਮਨਾਸਟਿਕ ਮੁਕਾਬਲੇ ਦੌਰਾਨ ਚਰਨ ਕਮਲ ਨੇ ਪਹਿਲਾ ਤੇ ਬਬਲਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।ਜਦੋਂਕਿ ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ਵਿਚੋਂ ਅਨਮੋਲਪ੍ਰੀਤ ਸਿੰਘ ਨੇ ਪਹਿਲਾ, ਪ੍ਰਤਯੂਸ ਸਿੰਘ ਰਾਵਤ ਨੇ ਦੂਸਰਾ ਅਤੇ ਜੁਝਾਰ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ।ਜਦਕਿ ਅਦਿੱਤੀ ਨੇ ਪਹਿਲਾ, ਅਦਬਜੋਤ ਗਰਚਾ ਨੇ ਦੂਸਰਾ ਅਤੇ ਪ੍ਰਨੀਤ ਕੌਰ ਸੰਗਰੂਰ-1 ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਉਪ ਜਿਲ੍ਹਾ ਸਿਖਿਆ ਬਰਜਿੰਦਰਪਾਲ ਸਿੰਘ, ਬੀ.ਪੀ.ਈ.ਓ ਅਮਰ ਸਿੰਘ, ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਹਰਸੁਖਮਾਨ ਸਿੰਘ ਲੱਡਾ, ਲਖਵੀਰ ਸਿੰਘ ਪੁਰਬਾ, ਹੰਸਾ ਸਿੰਘ ਕਾਂਝਲਾ, ਰੁਪਿੰਦਰ ਸਿੰਘ, ਦਿਲਜੀਤ ਕੌਰ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਧਰਮ ਸਿੰਘ, ਗੁਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਕਰਮਚਾਰੀ ਤੇ ਅਧਿਕਾਰੀ ਮੌਜੂਦ ਸਨ।ਇਹਨਾਂ ਪ੍ਰਾਇਮਰੀ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਜਸਵੰਤ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਫਲਾਇੰਗ ਫੈਦਰ ਇੰਸਟੀਚਿਊਟ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media