ਪਠਾਨਕੋਟ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਨੌਜਵਾਨਾਂ ਨੂੰ ਸਵੈ ਇੱਛਾ ਨਾਲ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ।ਇਸ ਲਈ ਸਿਹਤ ਵਿਭਾਗ ਵਲੋਂ ਬਣਾਈ ਗਈ ਵੈਬਸਾਇਟ `ਤੇ ਰਜਿਸਟਰ ਕਰ ਸਕਦੇ ਹਨ ।
ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਵਿਭਾਗ ਵਲੋਂ ਉਪਰੋਕਤ ਐਪ ਛੋਟੀ-ਛੋਟੀ ਅਤੇ ਅਹਿਮ ਸੂਚਨਾ ਸਿਹਤ ਵਿਭਾਗ ਨੂੰ ਭੇਜਣ ਵਾਸਤੇ ਬਣਾਇਆ ਗਿਆ ਹੈ।ਇਸ ਐਪ ਨਾਲ ਸੂਚਨਾ ਭੇਜਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।ਹਰ ਵਾਰ ਜਦੋਂ ਉਹ ਇਸ ਸਾਇਟ `ਤੇ ਲਾਗਇਨ ਕੀਤਾ ਜਾਵੇਗਾ ਤਾਂ ਇਕ ਸਮੇਂ ਪਾਸਵਰਡ ਆਵੇਗਾ ਜਿਸ ਨਾਲ ਉਹ ਆਪਣੀ ਸੂਚਨਾ ਸਿਹਤ ਵਿਭਾਗ ਨੂੰ ਦੇ ਸਕੇਗਾ।ਉਨ੍ਹਾਂ ਦੱਸਿਆ ਕਿ ਸਟੇਟ ਹੈਡ ਕੁਆਟਰ `ਤੇ ਇਕ ਵਿਅਕਤੀ ਦੀ ਐਡਮਿਨ ਜਿਮੇਵਾਰੀ ਸੌਂਪੀ ਗਈ ਹੈ ਜੋ ਸੂਚਨਾਵਾਂ ਅਤੇ ਕੰਪਲੇਟਾਂ ਨੂੰ ਜਿਲ੍ਹੇ ਵਿੱਚ ਫਾਰਵਡ ਕਰ ਸਕੇਗਾ।ਲੇਕਿਨ ਖਾਸ ਗੱਲ ਇਹ ਹੈ ਕਿ ਐਡਮਿਨ ਸਿਰਫ ਕਮਲੇਂਟ ਅਤੇ ਸੂਚਨਾ ਹੀ ਦੇਖ ਸਕੇਗਾ, ਉਸ ਨੂੰ ਇਹ ਪਤਾ ਨਹੀਂ ਚਲੇਗਾ ਕੀ ਸੂਚਨਾ ਜਾਂ ਕੰਪਲੇਟ ਕਿਸ ਨੇ ਭੇਜੀ ਹੈ।ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਸੈਕਟਰੀ ਹੈਲਥ ਅਨੁਰਾਗ ਅਗਰਵਾਲ ਨੇ ਇਸ ਮੁਹਿਮ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜਨ ਲਈ ਸਾਰੇ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫਸਰ, ਬਲਾਕ ਐਕਟੈਸ਼ਨ ਐਜੂਕੇਟਰ ਅਤੇ ਬੀ.ਸੀ.ਸੀ ਫੈਸਿਲੈਟਰ ਦੀ ਮੀਟਿੰਗ ਵੀ ਕੀਤੀ ਗਈ ਹੈ।ਇਸ ਮੁਹਿੰਮ ਤਹਿਤ 16 ਤੋਂ 30 ਸਾਲ ਦੇ ਨੌਜਵਾਨ ਆਪਣੇ ਆਪ ਨੂੰ ਫੁੱਟ ਸ਼ੌਲਜਰ ਵਿੱਚ ਰਜਿਸਟਰ ਕਰ ਸਕਦੇ ਹਨ । ਉਨ੍ਹਾਂ ਦੁਆਰਾ ਭੇਜੀਆ ਗਈਆਂ ਸੂਚਨਾਵਾਂ ਹਰ ਮਹੀਨੇ ਦੀ ਰਿਪੋਰਟ ਫੁੱਟ ਸੌਲਜਰ ਐਪ ਰਾਹੀਂ ਸਾਂਝੀ ਕੀਤੀ ਜਾਵੇਗੀ ।ਇਨ੍ਹਾਂ ਨੌਜਵਾਨਾਂ ਵਲੋਂ ਨਸ਼ੇ ਨਾਲ ਹੋਈ ਮੌਤ, ਜਨੇਪੇ ਸਮੇਂ ਮਹਿਲਾ ਦੀ ਮੌਤ, ਨਵ ਜਨਮੇ ਜਾਂ ਪੰਜ ਸਾਲ ਤੱਕ ਦੇ ਬੱਚੇ ਦੀ ਮੌਤ, ਕਿਸੇ ਬੱਚੇ ਦਾ ਅਧੂਰਾ ਟੀਕਾਕਰਨ ਦੀ ਜਾਣਕਾਰੀ, ਘਰ ਵਿੱਚ ਡਲਿਵਰੀ ਬਾਰੇ ਜਾਣਕਾਰੀ, ਪੋਲਿਓ, ਖਸਰਾ, ਟੀ.ਬੀ ਆਦਿ ਸਬੰਧੀ ਸੂਚਨਾਵਾਂ ਭੇਜੀਆ ਜਾਣ ਗਈਆਂ।ਇਸ ਫੁੱਟ ਸ਼ੋਲਜਰ ਵਿੱਚ ਸਹੀ ਅਤੇ ਭਰੋਸੇਮੰਦ ਰਿਪੋਰਟ ਹੀ ਦੇਖੀ ਜਾਵੇਗੀ।ਕਿਸੇ ਵੀ ਹੈਲਥ ਵੰਲਟੀਅਰ ਨੂੰ ਸਰਟੀਫਿਕੇਟ ਜਾਂ ਮੈਡਲ ਦੇ ਕੇ ਸਨਮਾਨਿਤ ਨਹੀਂ ਕੀਤਾ ਜਾਵੇਗਾ।ਜੇਕਰ ਕਿਸੇ ਹੈਲਥ ਵੰਲਟੀਅਰ ਦੀ ਸੂਚਨਾ ਗਲਤ ਜਾਂ ਝੂਠੀ ਹੋਵੇ ਤਾਂ ਉਸ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾ ਸਕਦੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media