ਪਠਾਨਕੋਟ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਰਾਮਵੀਰ ਦੀ ਪ੍ਰਧਾਨਗੀ ਹੇਠ ਦੀਵਾਲੀ ਅਤੇ ਗੁਰਪੁਰਬ ਦੇ ਮੋਕੇ ਤੇ ਪਟਾਖੇ ਚਲਾਉਣ, ਸਟੋਰ ਕਰਨ ਅਤੇ ਵੇਚਣ ਸਬੰਧੀ ਦਿੱਤੇ ਜਾਣ ਵਾਲੇ ਲਾਇਸੈਂਸ ਦੇ ਲਈ ਅੱਜ ਡਰਾਅ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੱਢਿਆ ਗਿਆ।ਉਪਰੋਕਤ ਲਾਈਸੈਂਸ ਲਈ ਕਰੀਬ 135 ਅਰਜੀਆਂ ਪ੍ਰਾਪਤ ਹੋਈਆ ਸਨ ਜਿਨ੍ਹਾਂ ਵਿੱਚੋਂ 7 ਲਾਈਸੈਂਸ ਦੇਣ ਲਈ ਪਰਚੀਆਂ ਚੁੱਕ ਕੇ ਡਰਾਅ ਕੱਢੇ ਗਏ।ਪਹਿਲੀਆਂ 6 ਪਰਚੀਆਂ ਮੋਕੇ `ਤੇ ਹਾਜ਼ਰ ਪਟਾਖਾ ਵਿਕਰੇਤਾਵਾਂ ਵੱਲੋਂ ਕੱਢੇ ਗਏ ਅਤੇ 7ਵੀਂ ਪਰਚੀ ਦਾ ਡਰਾਅ ਮਾਨਯੋਗ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਰਾਮਵੀਰ ਨੇ ਕੱਢੀ।
ਕੱਢੇ ਗਏ ਡਰਾਅ ਵਿੱਚੋਂ ਬਲਵਿੰਦਰ ਸਿੰਘ ਸਪੁੱਤਰ ਜੋਤਾ ਸਿੰਘ ਪਿੰਡ ਸਰਨਾ, ਮੁਨੀਸ਼ ਮਹਾਜਨ ਸਪੁੱਤਰ ਤਿਲਕ ਰਾਜ ਪਿੰਡ ਬੇਗੋਵਾਲ ਤਾਰਾਗੜ੍ਹ, ਲਵਲੀ ਸਪੁੱਤਰ ਕੇਵਲ ਕ੍ਰਿਸ਼ਨ ਢਾਂਗੂਪੀਰ ਪਠਾਨਕੋਟ, ਰਵੀ ਕੁਮਾਰ ਸਪੁੱਤਰ ਕਿਸ਼ਨ ਚੰਦ ਨਿਵਾਸੀ ਮੁਹੱਲਾ ਰਾਮਪੁਰਾ, ਸਾਹਿਲ ਕੁਮਾਰ ਸਪੁੱਤਰ ਸ਼ਾਮ ਲਾਲ ਢਾਕੀ ਪਠਾਨਕੋਟ, ਰਸਮੀ ਗਰੋਵਰ ਮੁਹੱਲਾ ਸਾਹਿਬਜਾਦਿਆਂ ਅਤੇ ਹਰਚਰਨ ਸਿੰਘ ਸਪੁੱਤਰ ਅਮਰ ਦਾਸ ਨਿਵਾਸੀ ਖਾਨਪੁਰ ਪਠਾਨਕੋਟ ਦਾ ਡਰਾਅ ਨਿਕਲਿਆ।
ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਰਾਮਵੀਰ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਅਤੇ ਹੋਰ ਤਿਉਹਾਰਾਂ ਨੂੰ ਲੈ ਕੇ ਪਟਾਖਿਆਂ ਨੂੰ ਵੇਚਣ ਅਤੇ ਸਟੋਰ ਕਰਨ ਲਈ 7 ਡਰਾਅ ਕੱਢੇ ਗਏ ਹਨ।ਇਨ੍ਹਾਂ ਤੋਂ ਇਲਾਵਾ ਅਗਰ ਕੋਈ ਹੋਰ ਵਿਅਕਤੀ ਪਟਾਖੇ ਵੇਚਦਾ ਹੈ ਤਾਂ ਉਹ ਨਿਯਮਾਂ ਦੀ ਉਲੰਘਣਾ ਮੰਨੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਹਿਰ ਅਤੇ ਹੋਰ ਸਥਾਨਾਂ `ਤੇ ਪਟਾਖੇ ਵੇਚਣ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ ਜਿਥੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਜਿਲ੍ਹਾ ਪ੍ਰਸਾਸਨ ਵੱਲੋਂ ਫਾਅਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਹੋਰ ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਹੋਰ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਨਿਰਧਾਰਤ ਸਥਾਨ ਤੇ ਨਿਰਧਾਰਤ ਸਮੇਂ ਵਿੱਚ ਹੀ ਪਟਾਖੇ ਵੇਚੇ ਜਾ ਸਕਦੇ ਹਨ ਅਤੇ ਚਲਾਏ ਜਾ ਸਕਦੇ ਹਨ।ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਦੀਆਂ ਸੁਭਕਾਮਨਾਵਾਂ ਵੀ ਦਿੱਤੀਆਂ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media