Wednesday, August 5, 2026

ਸਿਵਲ ਸਰਜਨ ਡੇਂਗੂ ਵਿਰੋਧੀ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਤੇ ਆਪਣੇ ਪੱਧਰ ਤੇ ਵੀ ਸਾਵਧਾਨੀਆਂ ਵਰਤਣ ਦੀ PUNJ1610201921ਜਾਣਕਾਰੀ ਦੇਣ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਡੇਂਗੁ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ।ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ। ਉਨਾਂ ਇਸ ਸਮੇਂ ਕਿਹਾ ਕਿ ਕਿਸੇ ਵੀ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ ਹੈ।ਡੇਂਗੂ ਏਡੀਜ ਏ.ਜੀ.ਪਟੀ ਨਾਂਅ ਦੇ ਮੱਛਰ ਕੱਟਣ ਨਾਲ ਪੈਦਾ ਹੁੰਦਾ ਹੈ, ਜਿਹੜਾ ਕਿ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਬੀਮਾਰੀਆਂ ਤੋਂ ਬਚਣ ਤੇ ਖੁੱਦ ਨੂੰ ਰੋਗਮੁਕਤ ਰੱਖਣ ਲਈ ਸਾਵਧਾਨੀ ਜਰੂਰੀ ਹੈ।
ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਇਸ ਡੇਂਗੂ ਵਿਰੋਧੀ ਪ੍ਰੋਗਰਾਮ ਦਾ ਉਦੇਸ਼ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਕਾਰਨਾਂ, ਬਚਾਅ ਤੋਂ ਜਾਗਰੂਕ ਕਰਨਾ ਹੈ।ਅੱਜ ਕੁੱਲ 7 ਟੀਮਾਂ ਲਗਾਈਆਂ ਗਈਆਂ ਜਿਨ੍ਹਾਂ ਨੇ ਘਰ ਘਰ ਜਾ ਕੇ ਡੇਂਗੂ ਮੱਛਰ ਦੇ ਪੈਦਾ ਹੋਣ ਵਾਲੇ ਸਰੋਤਾਂ ਨੂੰ ਚੈਕ ਕੀਤਾ, ਇਨਡੋਰ ਸਪਰੇਅ ਕੀਤਾ ਤੇ ਖੜੇ ਪਾਣੀ ਦੇ ਸੋਮਿਆਂ ‘ਤੇ ਵੀ ਛਿੜਕਾਅ ਕਰਵਾਇਆ ਗਿਆ।
             ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ ਤੇ ਹੋਰ ਹਾਜਰ ਸਨ।
              ਜਿਲਾ ਐਪੀਡੀਮੋਲੋਜਿਸਟ ਡਾ. ਸਾਹਿਲ਼ ਸ਼ਰਮਾ ਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਲਾਹੌਰੀ ਗੇਟ, ਮੇਹਤਾਬਗੜ, ਪ੍ਰੀਤ ਨਗਰ, ਮਾਰਕਫੈਡ ਚੌਂਕ, ਗੋਪਾਲ ਪਾਰਕ, ਗ੍ਰੀਨ ਐਵਨਿਊ, ਟੈਗੋਰ ਪਾਰਕ, ਅਜੀਤ ਨਗਰ, ਸੁੰਦਰ ਐਵਨਿਊ, ਦਸ਼ਮੇਸ਼ ਨਗਰ, ਸੰਤ ਪਾਰਕ, ਅਰਫਵਾਲਾ, ਜਲੌਖਾਨਾ ਆਦਿ ਦੇ ਕਰੀਬ 1900 ਘਰ ਕਵਰ ਕੀਤੇ ਗਏ।ਜਿਨ੍ਹਾਂ ਵਿਚੋਂ 41 ਘਰਾਂ ਵਿਚੋਂ ਬ੍ਰੀਡਿੰਗ ਮਿਲੀ, ਉਸ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਤੇਜ ਬੁਖਾਰ, ਸ਼ਰੀਰ ਤੇ ਰੇਸ਼ੇਜ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੁਨ ਆਉਣਾ ਡੇਂਗੂ ਬੁਖਾਰ ਹੋਣ ਦੇ ਲੱਛਣ ਹਨ।ਅਜਿਹਾ ਹੋਣ ‘ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੇ ਕਿ ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਮੁਫਤ ਕੀਤਾ ਜਾਂਦਾ ਹੈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply