Thursday, March 19, 2026

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਮਨਜੀਤ ਧਨੇਰ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਰਨਜੀਤ ਕੌਰ ਹਤਿਆ ਕਾਂਡ ਖਿਲਾਫ ਇੰਕਲਾਬੀ ਸੰਘਰਸ਼ Taraksheelਕਰਨ ਵਾਲੇ ਨਿਧੜਕ ਆਗੂ ਮਨਜੀਤ ਧਨੇਰ ਨੂੰ ਅਦਾਲਤ ਵਲੋਂ ਦਿੱਤੀ ਉਮਰ ਕੈਦ ਦੀ ਸਜਾ ਨੂੰ ਰੱਦ ਕਰਾਉਣ ਲਈ ਜ਼ਿਲਾ ਬਰਨਾਲਾ ਜੇਲ ਸਾਹਮਣੇ ਜਨਤਕ ਜਥੇਬੰਦੀਆਂ ਵਲੋਂ ਲਾਏ ਪੱਕੇ ਮੋਰਚੇ ਦਾ ਡਟਵਾਂ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਰਾਜਪਾਲ ਤੋਂ ਮਨਜੀਤ ਧਨੇਰ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
          ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਕਾਈ ਜਥੇਬੰਦਕ ਮੁਖੀ ਸੁਮੀਤ ਸਿੰਘ, ਜਸਪਾਲ ਬਾਸਰਕਾ, ਮਨਜੀਤ ਬਾਸਰਕੇ ਅਤੇ ਅਮਰਜੀਤ ਬਾਈ ਨੇ ਕਿਹਾ ਕਿ ਮੌਜੂਦਾ ਸਾਮਰਾਜ ਪੱਖੀ ਹਾਕਮ ਜਮਾਤਾਂ ਆਪਣੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕਤਲ, ਦੇਸ਼ ਧੋ੍ਹ ਅਤੇ ਭਿ੍ਸ਼ਟਾਚਾਰ ਦੇ ਝੂਠੇ ਕੇਸਾਂ ਵਿਚ ਨਜਾਇਜ ਫਸਾਉਣ ਦੇ ਫਾਸ਼ੀਵਾਦੀ ਹਥਕੰਡੇ ਵਰਤ ਰਹੀਆਂ ਹਨ, ਪਰ ਆਮ ਮਿਹਨਤਕਸ਼ ਲੋਕਾਂ ਅਤੇ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਲਈ ਲੜਣ ਵਾਲੇ ਜੁਝਾਰੂ ਆਗੂਆਂ `ਤੇ ਕੀਤੇ ਜਾ ਰਹੇ ਅਜਿਹੇ ਹਕੂਮਤੀ ਜਬਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਦੇ ਸਮੂਹ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ, ਅਧਿਆਪਕਾਂ, ਤਰਕਸ਼ੀਲਾਂ, ਔਰਤਾਂ, ਵਿਦਿਆਰਥੀਆਂ, ਲੇਖਕਾਂ ਅਤੇ ਰੰਗ ਕਰਮੀਆਂ ਦੀਆਂ ਜਥੇਬੰਦੀਆਂ ਹੱਕ, ਸੱਚ ਅਤੇ ਇਨਸਾਫ ਲਈ ਆਖਰੀ ਦਮ ਤਕ ਸੰਘਰਸ਼ ਕਰਨਗੀਆਂ।
          ਤਰਕਸ਼ੀਲ ਆਗੂਆਂ ਦੋਸ਼ ਲਾਇਆ ਕਿ ਇਕ ਪਾਸੇ ਤਾਂ ਕੇਂਦਰ ਅਤੇ ਪੰਜਾਬ ਸਰਕਾਰਾਂ ਵਲੋਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰਨ ਵਾਲੇ ਦੋਸ਼ੀ ਪੁਲਸ ਅਫਸਰਾਂ ਅਤੇ ਆਮ ਲੋਕਾਂ ਨੂੰ ਧਰਮ ਦੇ ਨਾਂ ਹੇਠ ਕਤਲ ਕਰਨ ਵਾਲਿਆਂ ਦੀਆਂ ਸਜਾਵਾਂ ਮਾਫ ਕਰਨ ਦੀ ਮੌਕਾਪ੍ਰਸਤ ਸਿਆਸਤ ਕਰਕੇ ਸੰਵਿਧਾਨ ਕਾਨੂੰਨ  ਅਤੇ ਨਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਰ ਇਸ ਦੇ ਉਲਟ ਔਰਤਾਂ ਦੇ ਇਨਸਾਫ ਲਈ ਲੜਣ ਵਾਲੇ ਜਮਹੂਰੀ ਆਗੂ ਮਨਜੀਤ ਧਨੇਰ ਨੂੰ ਇਕ ਝੂਠੇ ਕਤਲ ਕੇਸ ਤਹਿਤ ਉਮਰ ਕੈਦ ਦੀ ਸਜਾ ਦੇ ਕੇ ਜੇਲ ਵਿਚ ਡੱਕਿਆ ਹੈ, ਜਿਸ ਦੀ ਰਿਹਾਈ ਹੋਣ ਤਕ ਲਗਾਤਾਰ ਸੰਘਰਸ਼ ਕੀਤਾ ਜਾਵੇਗਾ।ਮੋਦੀ ਸਰਕਾਰ ਵਲੋਂ ਜੰਮੂ ਕਸ਼ਮੀਰ ਦੇ ਲੋਕਾਂ ਉਤੇ ਕੀਤੇ ਜਾ ਰਹੇ ਹਕੂਮਤੀ ਜਬਰ ਤੇ ਤੁਰੰਤ ਰੋਕ ਲਾਉਣ ਅਤੇ ਧਾਰਾ 370 ਅਤੇ 35-ਏ ਬਹਾਲ ਕਰਨ ਦੀ ਮੰਗ ਕੀਤੀ ਗਈ।
 ਇਸ ਮੌਕੇ  ਅਸ਼ਵਨੀ ਕੁਮਾਰ, ਕੰਵਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply