Tuesday, April 14, 2026

ਮਾਲ ਰੋਡ ਸਕੂਲ ਵਿਖੇ ਗਿਆਨ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਜ਼ਿਲਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ PUNJ1710201902ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੇ ਉਪਰਾਲੇ ਸਦਕਾ ਪੰਜਾਬ ਦੀਆਂ ਧੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲ ਦੀ ਸਾਬਕਾ ਵਿਦਿਆਰਥਣ ਸਵਰਗਵਾਸੀ ਸ੍ਰੀਮਤੀ ਲਖਬੀਰ ਕੌਰ ਦੀ ਯਾਦ ਵਿਚ ਲਖਬੀਰ ਕੌਰ ਮੈਮੋਰੀਅਲ ਕੁਇਜ਼ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦੀ ਸਰਪ੍ਰਸਤੀ ਸ੍ਰੀਮਤੀ ਲਖਬੀਰ ਕੌਰ ਦੇ ਪਤੀ ਸੇਵਾਮੁਕਤ ਪ੍ਰਿੰਸੀਪਲ ਅਮ੍ਰਿਤਪਾਲ ਸਿੰਘ ਵਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਜਗਦੇਵ ਸਿੰਘ ਕੁਲਾਰ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਹਸਪਤਾਲ ਹਾਜ਼ਰ ਸਨ।
         ਇਸ ਗਿਆਨ ਵਿਗਿਆਨ ਕੁਇਜ਼ ਮੁਕਾਬਲੇ ਵਿੱਚ ਜ਼ਿਲ੍ਹੇ ਦੇ 30 ਸਕੂਲਾਂ ਹਿੱਸਾ ਲਿਆ।ਜ਼ਿਲੇ ਦੇ ਸ.ਕੰ.ਸੀ.ਸੈ ਸਕੂਲ ਮਾਹਣਾ ਸਿੰਘ ਰੋਡ  ਨੇ ਪਹਿਲਾ ਸਥਾਨ, ਸ.ਕੰ.ਸੀ.ਸੈ ਸਮਾਰਟ ਸਕੂਲ ਮਾਲ ਰੋਡ ਨੇ ਦੂਜਾ ਸਥਾਨ ਅਤੇ ਸ.ਕੰ.ਸੀ.ਸੈ ਸਕੂਲ ਜੰਡਿਆਲਾ ਗੁਰੂ ਨੇ ਤੀਸਰਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥਣਾਂ ਨੂੰ ਅਮ੍ਰਿਤਪਾਲ ਸਿੰਘ ਅਤੇ ਪਿ੍ਰੰਸੀਪਲ ਸ਼੍ਰੀਮਤੀ ਮਨਦੀਪ ਕੌਰ ਵੱਲੋਂ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।ਡਾ. ਜਗਦੇਵ ਸਿੰਘ ਕੁਲਾਰ ਨੇ ਵਿਗਿਆਨ ਅਤੇ ਧਰਮ ਦੀ ਭੁਮਿਕਾ ਬਾਰੇ ਨਵੇਕਲੇ ਪ੍ਰਵਚਨ ਦੇ ਕੇ ਵਿਦਿਆਰਥਣਾਂ ਅਤੇ ਸ੍ਰੋਤਿਆਂ ਨੂੰ ਨਵੀਂ ਸੇਧ ਦਿੱਤੀ।
              ਇਸ ਮੌਕੇ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਪ੍ਰਤਿਭਾ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਮਨਦੀਪ ਕੌਰ, ਨਿਖਿਲ ਸੇਠ ਅਤੇ ਕਮਲ ਅਰੋੜਾ ਨੇ ਵੀ ਯੋਗਦਾਨ ਪਾਇਆ।
 

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply